JALANDHAR WEATHER

ਅੰਡਰ-19 ਵਿਸ਼ਵ ਕੱਪ 'ਚ ਭਾਰਤ-ਪਾਕਿ ਮੁਕਾਬਲਾ ਅੱਜ

ਬੁਲਵਾਯੋ (ਜ਼ਿੰਬਾਬਵੇ), 1 ਫਰਵਰੀ - iਅੰਡਰ-19 ਵਿਸ਼ਵ ਕੱਪ ਵਿਚ ਅੱਜ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਅੱਜ ਹੋਵੇਗਾ। ਜ਼ਿੰਬਾਬਵੇ ਦੇ ਬੁਲਵਾਯੋ ਵਿਖੇ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਟੂਰਨਾਮੈਂਟ ਦੇ ਸੁਪਰ 6 ਦੌਰ ਵਿਚ ਦੋਵੇਂ ਟੀਮਾਂ ਇਕ ਦੂਜੇ ਦਾ ਸਾਹਮਣਾ ਕਰਨਗੀਆਂ। ਟੀਮ ਇੰਡੀਆ ਹੁਣ ਤੱਕ ਟੂਰਨਾਮੈਂਟ ਵਿਚ ਅਜੇਤੂ ਰਹੀ ਹੈ, ਜਿਸ ਕਰ ਕੇ ਟੀਮ ਦਾ ਆਤਮਵਿਸ਼ਵਾਸ ਬਹੁਤ ਜ਼ਿਆਦਾ ਹੋਵੇਗਾ । ਭਾਰਤ ਨੇ ਸਾਰੇ ਤਿੰਨ ਗਰੁੱਪ ਪੜਾਅ ਮੈਚ ਜਿੱਤੇ ਹਨ ਅਤੇ ਜ਼ਿੰਬਾਬਵੇ ਵਿਰੁੱਧ ਸੁਪਰ 6 ਦੌਰ ਦਾ ਪਹਿਲਾ ਮੈਚ ਵੀ ਵੱਡੇ ਫ਼ਰਕ ਨਾਲ ਜਿੱਤਿਆ ਹੈ।
ਪੰਜ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਅੰਡਰ-19 ਟੀਮ 6 ਅੰਕਾਂ ਨਾਲ ਸੁਪਰ 6 ਵਿਚ ਦੂਜੇ ਸਥਾਨ 'ਤੇ ਹੈ। ਇੰਗਲੈਂਡ ਦੀ ਟੀਮ ਇਸ ਸਮੇਂ 8 ਅੰਕਾਂ ਨਾਲ ਸਭ ਤੋਂ ਅੱਗੇ ਹੈ ਤੇ ਉਸ ਨੇ ਇਕ ਵਾਧੂ ਮੈਚ ਖੇਡਿਆ ਹੈ। ਪਾਕਿਸਤਾਨ ਚਾਰ ਅੰਕਾਂ ਨਾਲ ਗਰੁੱਪ ਵਿਚ ਤੀਜੇ ਸਥਾਨ 'ਤੇ ਹੈ। ਉਹ ਇੰਗਲੈਂਡ ਤੋਂ ਹਾਰ ਗਿਆ, ਗਰੁੱਪ ਪੜਾਅ ਵਿਚ ਜ਼ਿੰਬਾਬਵੇ ਨੂੰ ਹਰਾਇਆ, ਅਤੇ ਫਿਰ ਸੁਪਰ 6 ਵਿਚ ਨਿਊਜ਼ੀਲੈਂਡ 'ਤੇ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਾਕਿਸਤਾਨ ਦੀ ਟੀਮ ਕੋਲ ਅਜੇ ਵੀ ਸੈਮੀਫਾਈਨਲ ਵਿਚ ਪਹੁੰਚਣ ਦਾ ਮੌਕਾ ਹੈ। ਪਾਕਿਸਤਾਨ ਨੂੰ ਆਪਣੀ ਨੈੱਟ ਰਨ ਰੇਟ ਨੂੰ ਬਿਹਤਰ ਬਣਾਉਣ ਲਈ ਭਾਰਤ ਨੂੰ ਹਰਾਉਣਾ ਅਤੇ ਵੱਡੇ ਫ਼ਰਕ ਨਾਲ ਮੈਚ ਜਿੱਤਣਾ ਪਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ