JALANDHAR WEATHER

ਭੇਦਭਰੇ ਹਾਲਾਤ ’ਚ ਪਤੀ-ਪਤਨੀ ਦੀ ਮੌਤ, ਪੁਲਿਸ ਜਾਂਚ ’ਚ ਜੁਟੀ

ਤਲਵੰਡੀ ਸਾਬੋ, 1 ਫਰਵਰੀ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਦੇ ਇਕ ਮੁਹੱਲੇ ’ਚ ਬੀਤੀ ਦੇਰ ਰਾਤ ਪਤੀ-ਪਤਨੀ ਦੀ ਭੇਦਭਰੇ ਕਾਰਨਾਂ ਕਰਕੇ ਸਿਹਤ ਵਿਗੜ ਜਾਣ ਉਪਰੰਤ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਨਗਰ ਦੇ ਮਹਿਰਮੀਆਂ ਭਾਈਚਾਰੇ ਨਾਲ ਸੰਬੰਧ ਰੱਖਦੇ ਰਮਨਦੀਪ ਸਿੰਘ (31) ਅਤੇ ਉਸਦੀ ਪਤਨੀ ਮਨਜੋਤ ਕੌਰ ਦੀ ਬੀਤੀ ਦੇਰ ਰਾਤ ਉਦੋਂ ਸਿਹਤ ਵਿਗੜ ਗਈ, ਜਦੋਂ ਉਨ੍ਹਾਂ ਨੂੰ ਉਲਟੀਆਂ ਲੱਗ ਗਈਆਂ, ਦੋਵਾਂ ਨੂੰ ਤੁਰੰਤ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮਨਜੋਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਬਾਅਦ ’ਚ ਇਲਾਜ ਦੌਰਾਨ ਰਮਨਦੀਪ ਸਿੰਘ ਵੀ ਦਮ ਤੋੜ ਗਿਆ। ਪਤਾ ਲੱਗਾ ਹੈ ਕਿ ਦੋਵਾਂ ਦਾ ਕਰੀਬ 11 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਧਰ ਸਵੇਰੇ ਸੂਚਨਾ ਮਿਲਣ ਉਪਰੰਤ ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਜਦੋਂਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਦੋ ਮੌਤਾਂ ਨਾਲ ਨਗਰ ’ਚ ਸੋਗ ਦੀ ਲਹਿਰ ਦੌੜ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ