JALANDHAR WEATHER

ਸਕਾਰਪੀਓ ਤੇ ਮੋਟਰਸਾਈਕਲ ਦੀ ਟੱਕਰ 'ਚ 50 ਸਾਲਾ ਵਿਅਕਤੀ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਕਾਲਾ ਸੰਘਿਆਂ, 1 ਫਰਵਰੀ (ਬਲਜੀਤ ਸਿੰਘ ਸੰਘਾ)- ਕਾਲਾ ਸੰਘਿਆਂ ਤੋਂ ਸੁਲਤਾਨਪੁਰ ਲੋਧੀ ਰੋਡ, ਪਿੰਡ ਸੰਧੂ ਚੱਠਾ (ਜੱਲੋਵਾਲ ਮੋੜ) ਵਿਖੇ ਸਕਾਰਪਿਓ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ, ਜਿਸ ਵਿਚ ਹਲਵਾਈ ਦਾ ਕੰਮ ਕਰਦੇ ਦੋ ਵਿਅਕਤੀ ਗੰਗਾ ਰਾਮ ਤੇ ਉਸਦਾ ਸਾਥੀ ਜੋ ਖਾਨੋਵਾਲ ਨਿਵਾਸੀ ਹਨ, ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਜਾ ਰਿਹਾ ਸੀ ਕਿ ਰਸਤੇ 'ਚ ਗੰਗਾ ਰਾਮ ਦੀ ਮੌਤ ਹੋ ਗਈ।

ਇਕੱਤਰ ਜਾਣਕਾਰੀ ਅਨੁਸਾਰ ਦੋਵੇਂ ਹਲਵਾਈ ਦਾ ਕੰਮ ਕਰਨ ਲਈ ਉੱਗੀ ਵੱਲ ਨੂੰ ਜਾਣ ਲਈ ਰੋਡ ’ਤੇ ਚੜ੍ਹੇ ਤਾਂ ਸੁਲਤਾਨਪੁਰ ਵਲੋਂ ਆ ਰਹੀ ਸਕਾਰਪੀਓ ਨਾਲ ਟੱਕਰ ਹੋ ਗਈ। ਟੱਕਰ Çਨੀ ਜ਼ਬਰਦਸਤ ਸੀ ਕੇ ਮੋਟਰਸਾਈਕਲ ਗੱਡੀ ਦੇ ਹੇਠਾਂ ਫੱਸ ਗਿਆ, ਇਸ ਹਾਦਸੇ 'ਚ ਗੰਗਾ ਰਾਮ ਦੀ ਤਾਂ ਮੌਤ ਹੋ ਗਈ ਜਦ ਕੇ ਉਸਦੇ ਸਾਥੀ ਦੀ ਲੱਤ ਬੁਰੀ ਤਰਾਂ ਟੁੱਟ ਗਈ, ਸਕਾਰਪਿਓ ਗੱਡੀ ਪੀ ਬੀ 09 ਏ ਆਰ 1979 'ਚ ਸਵਾਰ ਵਿਅਕਤੀ ਠੱਠੇ ਟਿੱਬੇ ਦਾ ਦੱਸਿਆ ਜਾ ਰਿਹਾ ਹੈ। ਮੋਟਰਸਾਈਕਲ ਪੀ ਬੀ 09 ਏ ਸੀ 8804 ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ