ਪਿੰਡ ਡੰਡੇ ਵਿਖੇ ਮੰਤਰੀ ਲਾਲਜੀਤ ਭੁੱਲਰ, ਸੋਨੀਆ ਮਾਨ ਤੇ ਐਮ.ਐਲ.ਏ. ਰਮਦਾਸ ਹੋਏ ਨਤਮਸਤਕ
ਅਟਾਰੀ, (ਅੰਮ੍ਰਿਤਸਰ) 1 ਜਨਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਸਰਹੱਦੀ ਪਿੰਡ ਡੰਡੇ ਵਿਖੇ ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰੂ ਰਵਿਦਾਸ ਮੰਦਰ ਵਿਖੇ ਮੰਤਰੀ ਲਾਲਜੀਤ ਸਿੰਘ ਭੁੱਲਰ, ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਅਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਨੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਮੰਦਰ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕਰਾਉਣਗੇ। ਇਸ ਮੌਕੇ ਗੁਰੂ ਰਵਿਦਾਸ ਨੌਜਵਾਨ ਸੇਵਕ ਸਭਾ ਡੰਡੇ, ਆਪ ਆਗੂ ਗੁਰਸ਼ਰਨ ਸਿੰਘ ਗੋਲਡੀ, ਪ੍ਰਧਾਨ ਬਲਦੇਵ ਸਿੰਘ ਬੱਬੂ, ਸੋਨੂੰ ਅਵਸਥੀ ਅਤੇ ਤਜਿੰਦਰ ਸਿੰਘ ਡੰਡੇ ਆਦਿ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
;
;
;
;
;
;
;