JALANDHAR WEATHER

ਦੂਰਦਰਸ਼ੀ, ਜਨਤਾ-ਹਿਤੈਸ਼ੀ ਅਤੇ ਵਿਕਾਸਮੁਖੀ ਹੈ ਬਜਟ 2026- ਅਸ਼ਵਨੀ ਸ਼ਰਮਾ

ਚੰਡੀਗੜ੍ਹ, 1 ਫ਼ਰਵਰੀ- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਨੇ ਅੱਜ ਕੇਂਦਰੀ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਕੇਂਦਰੀ ਬਜਟ 2026 ਨੂੰ ਦੂਰਦਰਸ਼ੀ, ਜਨਤਾ-ਹਿਤੈਸ਼ੀ ਅਤੇ ਵਿਕਾਸਮੁਖੀ ਬਜਟ ਦੱਸਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਤਮਨਿਰਭਰ ਅਤੇ ਵਿਕਸਿਤ ਭਾਰਤ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਦਾ ਹੈ।

ਸ਼੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਬਜਟ ਸਰਕਾਰ ਦੀ ਮੱਧ ਵਰਗ ਨੂੰ ਰਾਹਤ, ਨੌਜਵਾਨਾਂ ਦੇ ਸਸ਼ਕਤੀਕਰਨ, ਕਿਸਾਨਾਂ ਦੀ ਭਲਾਈ ਅਤੇ ਮਹਿਲਾ-ਨੇਤ੍ਰਿਤਵ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਖ਼ਾਸ ਤੌਰ ’ਤੇ ਮੱਧ ਵਰਗ ਲਈ ਆਮਦਨ ਕਰ ’ਚ ਦਿੱਤੀ ਗਈ ਰਾਹਤ ਦਾ ਸਵਾਗਤ ਕੀਤਾ, ਜਿਸ ਨਾਲ ਲੋਕਾਂ ਦੀ ਖਰੀਦ ਸ਼ਕਤੀ ਵਧੇਗੀ ਅਤੇ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਕਿਸਾਨਾਂ ਦੇ ਹਿਤ ’ਚ ਬਜਟ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ, ਐਮ.ਐਸ.ਪੀ., ਪਿੰਡਾਂ ਦੇ ਬੁਨਿਆਦੀ ਢਾਂਚੇ ਅਤੇ ਐਗਰੀ-ਸਟਾਰਟਅਪਸ ਲਈ ਵਧੇ ਹੋਏ ਪ੍ਰਬੰਧ ਪੰਜਾਬ ਦੇ ਕਿਸਾਨਾਂ ਨੂੰ ਸਿੱਧਾ ਲਾਭ ਦੇਣਗੇ ਅਤੇ ਟਿਕਾਊ ਖੇਤੀ ਨੂੰ ੁਉਤਸ਼ਾਹਤ ਕਰਨਗੇ। ਸ਼੍ਰੀ ਸ਼ਰਮਾ ਨੇ ਰੋਜ਼ਗਾਰ ਸਿਰਜਣ, ਹੁਨਰ ਵਿਕਾਸ, ਸਟਾਰਟਅਪਸ, ਐਮ.ਐਸ.ਐਮ.ਈ. ਅਤੇ ਉਦਯੋਗਿਕ ਉਤਪਾਦਨ ਖੇਤਰ ’ਤੇ ਦਿੱਤੇ ਗਏ ਖ਼ਾਸ ਜ਼ੋਰ ਦੀ ਵੀ ਪ੍ਰਸ਼ੰਸਾ ਕੀਤੀ, ਜਿਸ ਨਾਲ ਨੌਜਵਾਨਾਂ ਅਤੇ ਛੋਟੇ ਉਦਯੋਗਪਤੀਆਂ ਨੂੰ ਨਵੇਂ ਮੌਕੇ ਮਿਲਣਗੇ। ਨਾਲ ਹੀ ਸਿਹਤ, ਸਿੱਖਿਆ, ਡਿਜੀਟਲ ਢਾਂਚਾ ਅਤੇ ਸਸਤਾ ਆਵਾਸ ’ਚ ਵਧੇ ਨਿਵੇਸ਼ ਨਾਲ ਇਹ ਸਾਬਤ ਹੁੰਦਾ ਹੈ ਕਿ ਇਹ ਬਜਟ ਸਮਾਜ ਦੇ ਹਰ ਵਰਗ ਲਈ ਹੈ। ਉਨ੍ਹਾਂ ਇਸਨੂੰ “ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ” ਦਾ ਬਜਟ ਦੱਸਦਿਆਂ ਕਿਹਾ ਕਿ ਕੇਂਦਰੀ ਬਜਟ 2026 ਭਾਰਤ ਨੂੰ ਵਿਸ਼ਵ ਪੱਧਰੀ ਆਰਥਿਕ ਤਾਕਤ ਬਣਾਉਣ ਦੀ ਦਿਸ਼ਾ ’ਚ ਤੇਜ਼ੀ ਨਾਲ ਅੱਗੇ ਵਧਾਏਗਾ ਅਤੇ ਸਮਾਵੇਸ਼ੀ ਤੇ ਸੰਤੁਲਿਤ ਵਿਕਾਸ ਨੂੰ ਯਕੀਨੀ ਬਣਾਏਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ