JALANDHAR WEATHER

ਖੰਨਾ ਵਿਚ ਬਜ਼ੁਰਗ ਐਨ.ਆਰ.ਆਈ. ਮਹਿਲਾ ਦਾ ਕਤਲ

 ਖੰਨਾ, 1 ਫਰਵਰੀ (ਹਰਜਿੰਦਰ ਸਿੰਘ ਲਾਲ)-ਲਿਬੜਾ ਬਿਲਡਿੰਗ ਨਵੀਂ ਆਬਾਦੀ ਖੰਨਾ ਦੇ ਨੇੜੇ ਇਕ 81 ਸਾਲ ਔਰਤ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਜਗਪਾਲ ਕੌਰ ਐਨ.ਆਰ.ਆਈ. ਪਤਨੀ ਲੇਟ ਸੁਰਜੀਤ ਸਿੰਘ ਰਿਟਾਇਰ ਅਧਿਆਪਕਾ ਗਰਲ ਸਕੂਲ ਖੰਨਾ ਅਕਤੂਬਰ 2025 ’ਚ ਕੈਨੇਡਾ ਤੋਂ ਪਰਤੇ ਸਨ ਤੇ ਹੁਣ ਅਪ੍ਰੈਲ ’ਚ ਵਾਪਸ ਜਾਣਾ ਸੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਤਲ ਰਾਤ ਸਮੇਂ ਹੋਇਆ ਹੈ, ਲਾਸ਼ ਦੇ ਹੱਥ ਬੰਨ੍ਹੇ ਹੋਏ ਸਨ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁਲਿਸ ਜ਼ਿਲ੍ਹਾ ਖੰਨੇ ਦੀ ਐਸ.ਐਸ.ਪੀ. ਦਰਪਣ ਆਹਲੋਵਾਲੀਆ, ਐਸ.ਪੀ. ਪਵਨ ਚੌਧਰੀ, ਡੀ.ਐਸ.ਪੀ. ਵਿਨੋਦ ਕੁਮਾਰ, ਐਸ.ਐਚ. ਓ. ਸਿਟੀ 1 ਸੰਦੀਪ ਕੁਮਾਰ ਤੇ ਐਸ.ਐਚ. ਓ. ਸਤਨਾਮ ਸਿੰਘ ਮੌਕੇ ’ਤੇ ਪੁਲਿਸ ਪਾਰਟੀ ਨਾਲ ਪਹੁੰਚੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ