JALANDHAR WEATHER

ਲੁਧਿਆਣਾ : ਥਾਣਾ ਸਰਾਭਾ ਨਗਰ ਦਾ ਐਸ.ਐਚ.ਓ. ਮੁਅੱਤਲ

 ਲੁਧਿਆਣਾ, 3 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਥਾਣਾ ਸਰਾਭਾ ਨਗਰ ਦੇ ਐਸ.ਐਚ.ਓ. ਇੰਸਪੈਕਟਰ ਅਦਿਤਿਆ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਅਦਿਤਿਆ ਸ਼ਰਮਾ ਨੇ ਇਕ ਟ੍ਰੇਨਿੰਗ ਸੈਸ਼ਨ ਵਿਚ ਫਿਲੌਰ ਜਾਣਾ ਸੀ, ਪਰ ਉਹ ਉੱਥੇ ਨਹੀਂ ਗਿਆ ਅਤੇ ਬਾਅਦ ਵਿਚ ਸਬ ਇੰਸਪੈਕਟਰ ਵਲੋਂ ਕਥਿਤ ਤੌਰ 'ਤੇ ਕੁਝ ਅਧਿਕਾਰੀਆਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ।ਉੱਚ ਅਧਿਕਾਰੀਆਂ ਵਲੋਂ ਇਹ ਸਾਰਾ ਮਾਮਲਾ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਐਸ.ਐਚ.ਓ. ਸਬਇੰਸਪੈਕਟਰ ਅਦਿਤਿਆ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ। ਉਕਤ ਐਸ.ਐਚ.ਓ. ਸਬੰਧੀ ਇੱਕ ਵਿਸਤਾਰਥ ਰਿਪੋਰਟ ਪੁਲਿਸ ਕਮਿਸ਼ਨਰ ਨੂੰ ਭੇਜੀ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ