ਫ਼ਿਰੋਜ਼ਪੁਰ ਪੁਲਿਸ ਵਲੋਂ ਸਾਢੇ 5 ਕਿਲੋਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਫ਼ਿਰੋਜ਼ਪੁਰ, 3 ਫਰਵਰੀ (ਗੁਰਿੰਦਰ ਸਿੰਘ)- ਫਿਰੋਜ਼ਪੁਰ ਪੁਲਿਸ ਵਲੋਂ ਸਰਹੱਦ ਪਾਰ ਤੋਂ ਮੰਗਵਾਈ ਹੈਰੋਇਨ ਅੱਗੇ ਸਪਲਾਈ ਕਰਨ ਦੀ ਤਾਕ ਵਿਚ ਫਿਰਦੇ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ ਸਾਢੇ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਸਰਹੱਦੀ ਪਿੰਡ ਗੱਟੀ ਰਾਜੇ ਕੇ ਤੋ ਚਾਂਦੀ ਵਾਲਾ ਜਾਂਦੀ ਸੜਕ 'ਤੇ ਹੈਰੋਇਨ ਲੈ ਕੇ ਗਾਹਕਾਂ ਦੀ ਇੰਤਜ਼ਾਰ ਕਰ ਰਹੇ ਮਨਜੀਤ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਛੀਣੇ ਵਾਲੇ ਝੁੱਗੇ ਪਿੰਡ ਚਾਂਦੀ ਵਾਲਾ ਥਾਣਾ ਸਦਰ ਫਿਰੋਜਪੁਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 5 ਕਿਲੋ 507 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
;
;
;
;
;
;
;
;
;