JALANDHAR WEATHER

ਮਜੀਠੀਆ ਦੀ ਰਿਹਾਈ ਸੰਬੰਧੀ ਅੱਜ ਮੁਹਾਲੀ ਅਦਾਲਤ ਵਿਚ ਜ਼ਮਾਨਤੀ ਮੁਚਲਕੇ ਦੀਆਂ ਸ਼ਰਤਾਂ ’ਤੇ ਫ਼ੈਸਲਾ

ਐੱਸ. ਏ. ਐੱਸ. ਨਗਰ, 3 ਫ਼ਰਵਰੀ (ਕਪਿਲ ਵਧਵਾ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਮੁਹਾਲੀ ਦੀ ਅਦਾਲਤ ਵਿਚ ਉਨ੍ਹਾਂ ਦੇ ਜ਼ਮਾਨਤੀ ਮੁਚਲਕੇ ਨਾਲ ਸੰਬੰਧਿਤ ਸ਼ਰਤਾਂ ’ਤੇ ਫ਼ੈਸਲਾ ਕੀਤਾ ਜਾਣਾ ਹੈ। ਮਾਮਲੇ ਦੀ ਸੁਣਵਾਈ ਅੱਜ ਸਵੇਰੇ 10 ਵਜੇ ਸ਼ੁਰੂ ਹੋਈ।

ਅਦਾਲਤ ਵਿਚ ਪੰਜਾਬ ਵਿਜੀਲੈਂਸ ਬਿਊਰੋ ਦੀ ਤਰਫੋਂ ਵਿਸ਼ੇਸ਼ ਸਰਕਾਰੀ ਵਕੀਲ ਫੈਰੀ ਸੋਫਤ ਹਾਜ਼ਰ ਰਹੇ, ਜਿਨ੍ਹਾਂ ਦੇ ਨਾਲ ਵਿਜੀਲੈਂਸ ਦੇ ਕੁਝ ਅਧਿਕਾਰੀ ਵੀ ਮੌਜੂਦ ਸਨ। ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਤਰਫੋਂ ਸੀਨੀਅਰ ਵਕੀਲ ਐਚ.ਐਸ. ਧਨੋਆ ਅਤੇ ਉਨ੍ਹਾਂ ਦੇ ਵਕੀਲਾਂ ਦੀ ਟੀਮ ਵਲੋਂ ਮਜ਼ਬੂਤੀ ਨਾਲ ਬਹਿਸ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਕਿਸੇ ਵੀ ਸਮੇਂ ਮਾਣਯੋਗ ਜੱਜ ਹਰਦੀਪ ਸਿੰਘ ਵਲੋਂ ਜ਼ਮਾਨਤੀ ਮੁਚਲਕੇ ਦੀਆਂ ਸ਼ਰਤਾਂ ਤੈਅ ਕੀਤੀਆਂ ਜਾ ਸਕਦੀਆਂ ਹਨ। ਜਿਵੇਂ ਹੀ ਇਹ ਸ਼ਰਤਾਂ ਤੈਅ ਹੁੰਦੀਆਂ ਹਨ ਅਤੇ ਜ਼ਮਾਨਤੀ ਮੁਚਲਕਾ ਭਰਿਆ ਜਾਂਦਾ ਹੈ, ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਨਾਭਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ।

ਸਰਕਾਰੀ ਧਿਰ ਨੇ ਮਜੀਠੀਆ ਦੇ ਪੰਜਾਬ ਆਉਣ ’ਤੇ ਪਾਬੰਦੀ ਲਗਾਈ ਹੈ, ਜਿਸ ਦਾ ਬਚਾਅ ਪੱਖ ਨੇ ਵਿਰੋਧ ਕੀਤਾ ਹੈ। ਵੀਡਿਓ ਕਾਨਫਰੰਸਿੰਗ ਜ਼ਰੀਏ ਹਾਜ਼ਰ ਰਹਿ ਕੇ ਵਕੀਲ ਡੀ. ਐੱਸ. ਸੋਬਤੀ ਵਲੋਂ ਬਹਿਸ ਕੀਤੀ ਗਈ ਮਜੀਠੀਆ ਦੇ ਵਕੀਲ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਦਾ ਪਾਸਪੋਰਟ ਪਹਿਲਾ ਹੀ ਸਰੈਂਡਰ ਕੀਤਾ ਜਾ ਚੁੱਕਿਆ ਹੈ ਤੇ ਪਟੀਸ਼ਨਕਰਤਾ ਕੋਲ ਵਿਦੇਸ਼ ਭੱਜਣ ਦਾ ਕੋਈ ਵਿਕਲਪ ਨਹੀਂ ਹੈ

ਇਸ ਮਾਮਲੇ ਨੂੰ ਲੈ ਕੇ ਰਾਜਨੀਤਕ ਹਲਕਿਆਂ ਵਿਚ ਖ਼ਾਸ ਚਰਚਾ ਬਣੀ ਹੋਈ ਹੈ ਅਤੇ ਅਦਾਲਤੀ ਫ਼ੈਸਲੇ ’ਤੇ ਸਭ ਦੀ ਨਿਗਾਹ ਟਿਕੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ