ਵਿਰੋਧੀ ਧਿਰ ਨੂੰ ਦੇਸ਼ ਦੇ ਹਿੱਤਾਂ ’ਤੇ ਵੀ ਬੋਲਣ ਨਹੀਂ ਦਿੱਤਾ ਜਾ ਰਿਹਾ- ਮਲਿਕ ਅਰਜੁਨ ਖੜਗੇ
ਨਵੀਂ ਦਿੱਲੀ, 5 ਫਰਵਰੀ - ਰਾਜ ਸਭਾ ਵਿਚ ਬੋਲਦੇ ਹੋਏ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਸੰਸਦ ਦਾ ਅਰਥ ਹੈ ਲੋਕ ਸਭਾ ਅਤੇ ਰਾਜ ਸਭਾ। ਵਿਰੋਧੀ ਧਿਰ ਦੇ ਨੇਤਾ ਲੋਕ ਸਭਾ ਵਿਚ ਦੇਸ਼ ਦੇ ਹਿੱਤਾਂ 'ਤੇ ਬੋਲਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤੁਸੀਂ ਇਸ ਤਰ੍ਹਾਂ ਸਦਨ ਕਿਵੇਂ ਚਲਾ ਸਕਦੇ ਹੋ?
ਇਸ ਦਾ ਜਵਾਬ ਦਿੰਦੇ ਹੋਏ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੋਕ ਸਭਾ ਦੀ ਕਾਰਵਾਈ 'ਤੇ ਰਾਜ ਸਭਾ ਵਿਚ ਚਰਚਾ ਨਹੀਂ ਕੀਤੀ ਜਾ ਸਕਦੀ।
;
;
;
;
;
;
;
;