ਗ੍ਰਾਮ ਨਿਆਂਲਿਆਂ ਅਤੇ ਡਿਫੈਂਸ ਕੌਂਸਲ ਦੀ ਨਿਯੁਕਤੀ ਦੇ ਵਿਰੋਧ ਵਿਚ ਹੜਤਾਲ ’ਤੇ ਬੈਠੇ ਵਕੀਲ
ਫ਼ਿਰੋਜ਼ਪੁਰ, 5 ਫਰਵਰੀ (ਰਾਕੇਸ਼ ਚਾਵਲਾ)- ਪੰਜਾਬ ਅਤੇ ਹਰਿਆਣਾ ਦੇ ਵਕੀਲਾਂ ਵਲੋਂ ਗ੍ਰਾਮ ਨਿਆਂਲਿਆਂ ਨੂੰ ਸਥਾਪਤ ਕਰਨ ਅਤੇ ਅਦਾਲਤਾਂ ਵਿਚ ਕਾਨੂੰਨੀ ਸੇਵਾਵਾਂ ਰਾਹੀਂ ਡਿਫੈਂਸ ਕੌਂਸਲ ਨਿਯੁਕਤ ਕਰਨ ਆਦਿ ਦੇ ਵਿਰੋਧ ’ਚ ਅੱਜ (ਪੰਜ ਫਰਵਰੀ) ਤੋਂ ਤਿੰਨ ਦਿਨ ਲਈ ਹੜਤਾਲ ਰੱਖਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਚਲਦੇ ਫ਼ਿਰੋਜ਼ਪੁਰ ਦੇ ਵਕੀਲਾਂ ਨੇ ਅੱਜ ਧਰਨਾ ਦਿੰਦੇ ਹੋਏ ਹੜਤਾਲ ਰੱਖੀ l ਇਹ ਜਾਣਕਾਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ, ਉਪ ਪ੍ਰਧਾਨ ਜੋਬਨਜੀਤ ਸਿੰਘ ਸਿੱਧੂ ਅਤੇ ਸਕੱਤਰ ਨੀਲ ਰਤਨ ਸ਼ਰਮਾ ਨੇ ਦਿੱਤੀ।
;
;
;
;
;
;
;
;