ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਮੰਗੇ ਮੁਆਫੀ-ਨਾਇਬ ਸਿੰਘ ਸੈਣੀ
ਕਰਨਾਲ (ਹਰਿਆਣਾ), 5 ਫਰਵਰੀ- ਰਾਹੁਲ ਗਾਂਧੀ ਵਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਲਈ 'ਦੇਸ਼ਧ੍ਰੋਹੀ' ਸ਼ਬਦ ਦੀ ਵਰਤੋਂ ਕਰਨ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ, "ਇਹ ਮੁੱਦਾ ਕਾਂਗਰਸ ਦੇ ਡੀ.ਐਨ.ਏ. ’ਚ ਛੁਪਿਆ ਹੋਇਆ ਹੈ। ਜੇਕਰ ਅਸੀਂ 1984 ਦੀ ਗੱਲ ਕਰੀਏ ਤਾਂ ਕਾਂਗਰਸ ਨੇ ਨਿਹੱਥੇ ਲੋਕਾਂ 'ਤੇ ਅੱਤਿਆਚਾਰ ਕੀਤੇ। ਸਾਡੀ ਸਰਕਾਰ ਨੇ ਉਨ੍ਹਾਂ ਸਿੱਖ ਦੰਗਿਆਂ ’ਚ ਪੀੜਤ ਲੋਕਾਂ ਨੂੰ ਸਨਮਾਨ ਦੇਣ ਦੀ ਗੱਲ ਕੀਤੀ ਹੈ। ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਗੱਲ ਮੰਦਭਾਗੀ ਹੈ।"
;
;
;
;
;
;
;
;