JALANDHAR WEATHER

ਬਾਰ ਐਸੋਸੀਏਸ਼ਨ ਸੁਨਾਮ ਨੇ ਕੰਮਕਾਜ ਰੱਖਿਆ ਠੱਪ

ਸੁਨਾਮ ਊਧਮ ਸਿੰਘ ਵਾਲਾ,5 ਫਰਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੇ ਪ੍ਰਧਾਨ ਐਡਵੋਕੇਟ ਕਰਨਵੀਰ ਵਸਿਸ਼ਟ ਦੀ ਅਗਵਾਈ ’ਚ ਸੂਬਾ ਜਥੇਬੰਦੀ ਦੇ ਸੱਦੇ 'ਤੇ ਅਧੀਨ ਅਦਾਲਤਾਂ ਲਈ ਕਾਰਜ ਯੋਜਨਾਵਾਂ, ਕਾਨੂੰਨੀ ਸਹਾਇਤਾ, ਬਚਾਅ ਸਲਾਹਕਾਰ (ਐਲ.ਏ.ਡੀ.ਸੀ.) ਪ੍ਰਣਾਲੀ ਅਤੇ ਗ੍ਰਾਮੀਣ ਨਿਆਲਿਆ ਦੀ ਸਥਾਪਨਾ ਦੇ ਵਿਰੋਧ ’ਚ ਅੱਜ ਆਪਣਾ ਕੰਮਕਾਜ ਠੱਪ ਰੱਖਿਆ ਗਿਆ।

ਇਸ ਸਮੇਂ ਐਡਵੋਕੇਟ ਤੇਜਪਾਲ ਭਾਰਦਵਾਜ, ਬਿਕਰਮਜੀਤ ਸਿੰਘ ਗੁਰਾਇਆ, ਰਵਿੰਦਰ ਭਾਰਦਵਾਜ, ਵਿਸ਼ਵਜੀਤ ਸਿੰਘ ਮਾਨਸ਼ਾਹੀਆ, ਮਿੱਤ ਸਿੰਘ ਜਨਾਲ ਆਦਿ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ  ਸੂਬਾ ਜਥੇਬੰਦੀ ਦੇ ਸੱਦੇ 'ਤੇ  5 ਤੋਂ 7 ਫਰਵਰੀ ਤੱਕ ਅਦਾਲਤੀ ਕੰਪਲੈਕਸ 'ਚ ਦਿੱਤੇ ਜਾਣ ਵਾਲੇ ਧਰਨਿਆ ’ਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਕਾਨੂੰਨੀ ਪੇਸ਼ੇ ਦੀ ਸ਼ਾਨ, ਆਜ਼ਾਦੀ ਅਤੇ ਭਵਿੱਖ ਦੀ ਰਾਖੀ ਲਈ ਪੂਰਾ ਸਮਰਥਨ ਦੇਣ। ਇਸ ਮੌਕੇ ਐਡਵੋਕੇਟ ਨਸ਼ਿੰਦਰ ਸਿੰਘ, ਕੁਲਵੀਰ ਕੌਰ ਮਾਨ, ਪ੍ਰਵੀਨ ਜੈਨ, ਵਰੁਨ ਕਾਂਸਲ, ਗੁਰਪ੍ਰੀਤ ਸਿੰਘ ਸਿੱਧੂ, ਤਰਲੋਕ ਸਿੰਘ ਭੰਗੂ, ਸੁਸ਼ੀਲ ਕੁਮਾਰ ਵਸਿਸ਼ਟ, ਸੁਖਵਿੰਦਰ ਸਿੰਘ ਨਹਿਲ, ਵਰਿੰਦਰਪਾਲ ਸਿੰਘ ਚੱਠਾ, ਮਲਕੀਤ ਸਿੰਘ ਅਬਦਾਲ, ਕਿ੍ਸ਼ਨ ਸਿੰਘ ਭੁਟਾਲ, ਨਵੀਨ ਗਰਗ,ਪ੍ਰਦੀਪ ਸਿੰਘ ਛਾਹੜ,ਸੁਰਜੀਤ ਸਿੰਘ ਛਾਹੜ, ਸੁਭਾਸ਼ ਚੰਦਰ ਗੋਇਲ ਅਤੇ ਅਰਸ਼ਦੀਪ ਭਾਰਦਵਾਜ ਆਦਿ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ