JALANDHAR WEATHER

ਜਲੰਧਰ ’ਚ ਬੱਚੇ ਦਾ ਕੱਟਿਆ ਹੋਇਆ ਸਿਰ ਮਿਲਣ ਨਾਲ ਦਹਿਸ਼ਤ

ਜਲੰਧਰ, 5 ਫਰਵਰੀ - ਜਲੰਧਰ ਦੇ ਸੂਰਿਆ ਐਨਕਲੇਵ ਇਲਾਕੇ ’ਚ ਇਕ ਖਾਲੀ ਪਲਾਟ ’ਚੋਂ ਇਕ ਕੱਟਿਆ ਹੋਇਆ ਸਿਰ ਬਰਾਮਦ ਹੋਇਆ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਸਿਰ ਮਨੁੱਖ ਦਾ ਸੀ ਜਾਂ ਜਾਨਵਰ ਦਾ। ਇਸ ਨਾਲ ਲੋਕਾਂ ’ਚ ਦਹਿਸ਼ਤ ਫੈਲ ਗਈ ਹੈ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜੋ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਸਾਬਕਾ ਕੌਂਸਲਰ ਸ਼ੈਲੀ ਖੰਨਾ ਨੇ ਕਿਹਾ ਕਿ ਅਸ਼ੋਕਾ ਨਿਵਾਸੀ ਨੇ ਫ਼ੋਨ ਕਰਕੇ ਇਲਾਕੇ ’ਚ ਇਕ ਬੱਚੇ ਦਾ ਸਿਰ ਲੈ ਕੇ ਜਾ ਰਹੇ ਕੁੱਤੇ ਦੀ ਸੂਚਨਾ ਦਿੱਤੀ। ਫਿਰ ਉਹ ਮੌਕੇ 'ਤੇ ਪਹੁੰਚੀ ਅਤੇ ਰਾਮਾ ਮੰਡੀ ਪੁਲਿਸ ਨੂੰ ਸੂਚਿਤ ਕੀਤਾ। ਸਾਬਕਾ ਕੌਂਸਲਰ ਦਾ ਦਾਅਵਾ ਹੈ ਕਿ ਸਿਰ ਦਾ ਕੁਝ ਹਿੱਸਾ ਕੁੱਤਿਆਂ ਨੇ ਖਾ ਲਿਆ ਸੀ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸਤਨਾਮ ਸਿੰਘ ਨੇ ਕਿਹਾ ਕਿ ਖੋਪੜੀ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ। ਫੋਰੈਂਸਿਕ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫੋਰੈਂਸਿਕ ਟੀਮ ਵਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ