ਵਿਜੀਲੈਂਸ ਵਲੋਂ 'ਆਪ' ਮਹਿਲਾ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ 'ਤੇ ਮੁਕੱਦਮਾ ਦਰਜ
ਬਠਿੰਡਾ, 6 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਵਿਜੀਲੈਂਸ ਬਿਊਰੋ ਬਠਿੰਡਾ ਨੇ ਆਮ ਆਦਮੀ ਪਾਰਟੀ (ਆਪ) ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਬਠਿੰਡਾ ਦੀ ਸਾਬਕਾ ਪ੍ਰਧਾਨ ਅਤੇ ਪਿੰਡ ਕਾਲਝਰਾਣੀ (ਬਠਿੰਡਾ) ਦੀ ਮੌਜੂਦਾ ਸਰਪੰਚ ਸਤਵੀਰ ਕੌਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਮੁਕੱਦਮਾ ‘ਆਪ’ ਦੇ ਵਲੰਟੀਅਰ ਰਹੇ ਅਤੇ ਉਕਤ ਸਰਪੰਚ ਵਲੋਂ ਪੰਜਾਬ ਰਾਜ ਵਣ ਵਿਭਾਗ ਦੇ ਮੌਜੂਦਾ ਚੇਅਰਮੈਨ ਰਾਕੇਸ਼ ਪੁਰੀ ਨਾਲ ਬਤੌਰ ਡਰਾਈਵਰ ਭਰਤੀ ਕਰਵਾਏ ਗਏ ਜਤਿੰਦਰ ਸਿੰਘ ਸੋਹਲ ਵਾਸੀ ਪਿੰਡ ਭਗਵਾਨਗੜ (ਬਠਿੰਡਾ) ਦੀ ਤਨਖਾਹ 'ਚੋਂ ਰਿਸ਼ਵਤ ਵਜੋਂ ਪ੍ਰਤੀ ਮਹੀਨਾ 8500 ਰੁਪਏ ਲੈਣ ਦੇ ਮਾਮਲੇ ਦੀ ਪੜਤਾਲ ਬਾਅਦ ਦਰਜ ਕੀਤਾ ਗਿਆ। ਆਪ ਮਹਿਲਾ ਆਗੂ ਵਲੋਂ ਅੱਗੇ ਇਸ ਰਕਮ 'ਚੋਂ ਕੁਝ ਹਿੱਸਾ ਚੇਅਰਮੈਨ ਨੂੰ ਦੇਣ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ, ਜਿਸ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਅੰਦਰ ਚੇਅਰਮੈਨ 'ਤੇ ਵੀ ਗਾਜ ਡਿੱਗ ਸਕਦੀ ਹੈ। ਇਹ ਮਾਮਲਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਭਖਿਆ ਹੋਇਆ ਹੈ, ਜਿਸ ਦੇ ਚਲਦਿਆਂ ਉਕਤ ਡਰਾਈਵਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਤੇ ਉਸ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਤੱਕ ਪਹੁੰਚ ਕੀਤੀ ਸੀ।
;
;
;
;
;
;
;