ਪੀ.ਡੀ ਐਫ.ਏ. ਦਾ ਕੌਮਾਂਤਰੀ ਪਸ਼ੂ ਮੇਲਾ 7 ਫਰਵਰੀ ਤੋਂ ਸ਼ੁਰੂ
ਜਗਰਾਉ੍ਂ ( ਲੁਧਿਆਣਾ), 5 ਫਰਵਰੀ (ਕੁਲਦੀਪ ਸਿੰਘ ਲੋਹਟ)- ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਪੀ.ਡੀ.ਐੱਫ.ਏ. ਵਲੋਂ ਕਰਵਾਇਆ ਜਾਂਦਾ ਕੌਮਾਂਤਰੀ ਪੱਧਰ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 7, 8 ਅਤੇ 9 ਫਰਵਰੀ ਨੂੰ ਜਗਰਾਉਂ ਦੀ ਪਸ਼ੂ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ।
ਪੀ.ਡੀ.ਐੱਫ.ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 19ਵੇਂ ਡੇਅਰੀ ਐਕਸਪੋ ਮੇਲੇ ’ਚ ਅੱਜ ਦੁੱਧ ਚੁਆਈ ਦੇ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਹੋਈ ਜਦਕਿ ਬਰੀਡ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ 6 ਫਰਵਰੀ ਨੂੰ ਹੋਵੇਗੀ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਸਮੇਤ ਮੈਂਬਰਾਂ ਨੇ ਪੀ.ਡੀ.ਐੱਫ.ਏ. ਐਕਸਪੋ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੌਮਾਂਤਰੀ ਤਿੰਨ ਰੋਜ਼ਾ ਡੇਅਰੀ ਐਕਸਪੋ ’ਚ ਦੇਸ਼ ਦੁਨੀਆਂ ਤੋਂ ਸਾਢੇ ਚਾਰ ਸੌ ਤੋਂ ਵੱਧ ਕੰਪਨੀਆਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੇਗੀ। ਇਸ ਪ੍ਰਦਰਸ਼ਨੀ ਵਿਚ ਡੇਅਰੀ ਅਤੇ ਖੇਤੀਬਾੜੀ ਨੂੰ ਲਾਹੇਵੰਦ ਅਤੇ ਪ੍ਰਫੁੱਲਤ ਕਰਨ ਲਈ ਦੇਸ਼ ਦੁਨੀਆਂ ਦੀ ਤਕਨੀਕ ਲੈ ਕੇ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਇੱਕੋ ਛੱਤ ਹੇਠ ਨਜ਼ਰ ਆਉਣਗੀਆਂ। ਉਨ੍ਹਾਂ ਕਿਹਾ ਕਿ ਪੀ.ਡੀ.ਐਫ.ਏ. ਡੇਅਰੀ ਐਕਸਪੋ ਮੁੱਖ ਆਕਰਸ਼ਨ ਦਾ ਕੇਂਦਰ ਪਸ਼ੂਆਂ ਦੇ ਬਰੀਡ ਮੁਕਾਬਲੇ ਰਹਿਣਗੇ। ਇਹ ਮੁਕਾਬਲੇ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਹੋਣਗੇ। ਇਸ ਦੇ ਲਈ ਸਾਰੀ ਤਿਆਰੀ ਮੁਕੰਮਲ ਕਰ ਲਈ ਗਈ ਹੈ ਅਤੇ ਬਰੀਡ ਮੁਕਾਬਲਿਆਂ ਦੀ ਜੱਜਮੈਂਟ ਲਈ ਕੈਨੇਡਾ, ਜਰਮਨ ਅਤੇ ਹਾਲੈਂਡ ਤੋਂ ਜੱਜ ਪਹੁੰਚ ਰਹੇ ਹਨ।
;
;
;
;
;
;
;
;