JALANDHAR WEATHER

ਅੰਮ੍ਰਿਤਸਰ ਹਵਾਈ ਅੱਡੇ ਤੇ ਡਰੋਨ ਦੀ ਹੋਈ ਹਲਚਲ , ਇਕ ਘੰਟੇ ਲਈ ਹਵਾਈ ਅੱਡਾ ਐਮਰਜੈਂਸੀ ਰਿਹਾ ਮੁਕੰਮਲ ਬੰਦ

ਰਾਜਾਸਾਂਸੀ,5 ਫ਼ਰਵਰੀ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੇ ਰਾਤ ਨੂੰ ਡਰੋਨ ਦੀ ਹਲਚਲ ਵਿਖਾਈ ਦਿੱਤੀ ਗਈ, ਜਿਸ ਕਾਰਨ ਹਵਾਈ ਅੱਡੇ ਨੂੰ ਸੁਰੱਖਿਅਤ ਰੱਖਣ ਐਮਰਜੈਂਸੀ ਕਰੀਬ ਇਕ ਘੰਟੇ ਲਈ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਕੁਆਲਾਲੰਪਰ ਤੋਂ ਇੱਥੇ ਪੁੱਜਣ ਵਾਲੀ ਮਲੇਸ਼ੀਆ ਏਅਰਲੀਈਨ ਦੀ ਉਡਾਣ ਨੂੰ ਇੱਥੋਂ ਮੋੜ ਕੇ ਦਿੱਲੀ ਨੂੰ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਰਾਤ 9 ਵਜੇ ਸ਼ਾਰਜਾਹ ਤੋਂ ਏਥੇ ਪੁੱਜਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਣ ਨੂੰ ਚੰਡੀਗੜ ਵੱਲ ਮੋੜ ਦਿੱਤਾ ਗਿਆ। ਇਸ ਸੰਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਕਰੀਬ 8.40 ਵਜੇ ਇਕ ਡਰੋਨ ਦੀ ਹਲਚਲ ਵਿਖਾਈ ਦਿੱਤੀ ਗਈ ਸੀ, ਜਿਸ ਕਾਰਨ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਰੀਬ ਇਕ ਘੰਟੇ ਲਈ ਹਵਾਈ ਅੱਡਾ ਬੰਦ ਕਰਨਾ ਪਿਆ। ਜਿਸ ਕਾਰਨ ਉਕਤ ਉਡਾਣਾਂ ਨੂੰ ਐਮਰਜੈਂਸੀ ਮੋੜਨਾ ਪਿਆ। ਉਨ੍ਹਾਂ ਦੱਸਿਆ ਕਿ ਇਕ ਘੰਟੇ ਦੀ ਦੇਰੀ ਤੋਂ ਬਾਅਦ ਸੁਰੱਖਿਆ ਫੋਰਸਾਂ ਤੇ ਪੰਜਾਬ ਪੁਲਿਸ ਵਲੋਂ ਜਾਂਚ ਪੜਤਾਲ ਉਪਰੰਤ ਹਵਾਈ ਅੱਡੇ ਦੀ ਐਮਰਜੈਂਸੀ ਹਟਾ ਦਿੱਤੀ ਗਈ। ਉਨ੍ਹਾਂ ਦੱਸਿਆ ਉਕਤ ਮੋੜੀਆਂ ਗਈਆਂ ਉਡਾਣਾਂ ਦੀ ਮੁੜ ਵਾਪਸ ਰਵਾਨਗੀ ਕਰਵਾ ਦਿੱਤੀ ਗਈ ਹੈ। ਪਰੰਤੂ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੁੱਖ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਤੋਂ ਇਲਾਵਾ ਘਰੇਲੂ ਉਡਾਣਾਂ ਨੂੰ ਰੋਕਿਆ ਗਿਆ ਸੀ ਦੇਰੀ ਵਿਚ ਚੱਲ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ