JALANDHAR WEATHER

ਸ਼ੇਰੂ ਗਰੋਹ ਨੇ ਲਈ ‘ਆਪ’ ਆਗੂ ਲੱਕੀ ਓਬਰਾਏ ਦੀ ਹੱਤਿਆ ਦੀ ਜ਼ਿੰਮੇਵਾਰੀ

ਜਲੰਧਰ, 6 ਫਰਵਰੀ - ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦੀ ਅੱਜ ਸਵੇਰੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਉਹ 52 ਸਾਲ ਦੇ ਸਨ। ਸਕੂਟਰ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ 6 ਗੋਲੀਆਂ ਚਲਾਈਆਂ, ਪੰਜ ਛਾਤੀ ਵਿਚ ਅਤੇ ਇਕ ਸਿਰ ਵਿਚ। ਗੋਲੀਬਾਰੀ ਕਰਨ ਵਾਲੇ ਐਕਟਿਵਾ ਸਕੂਟਰ 'ਤੇ ਆਏ ਸਨ, ਜਿਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸ਼ੇਰੂ ਗਰੋਹ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਪੇਂਡੂ ਖੇਤਰ ਨਾਲ ਸੰਬੰਧਾਂ ਦਾ ਸ਼ੱਕ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ