ਮਹਿਲਾਂ ਚੌਕ 'ਚ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕਈ ਕਿਸਾਨਾਂ ਦੀਆਂ ਪੱਗਾਂ ਲੱਥੀਆਂ
ਸੁਨਾਮ ਊਧਮ ਸਿੰਘ ਵਾਲਾ, 6 ਫਰਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਜੇਲ੍ਹ ਵਿਚ ਬੰਦ ਕਿਸਾਨ ਆਗੂ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬਠਿੰਡਾ ਸਿਵਲ ਸਕੱਤਰੇਤ ਦਾ ਘਿਰਾਓ ਕਰਨ ਜਾ ਰਹੇ ਵੱਡੀ ਗਿਣਤੀ 'ਚ ਕਿਸਾਨਾਂ ਦੀ ਅੱਜ ਪਹਿਲਾਂ ਹੀ ਤੜਕਸਾਰ ਤੋਂ ਮਹਿਲਾਂ ਚੌਕ 'ਚ ਖੜ੍ਹੀ ਪੁਲਿਸ ਨਾਲ ਨਾਕਾਬੰਦੀ ਦੌਰਾਨ ਜ਼ੋਰਦਾਰ ਝੜਪ ਹੋ ਗਈ। ਜਿੱਥੇ ਇਸ ਸਮੇਂ ਕਈ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ, ਉੱਥੇ ਹੀ ਪੁਲਿਸ ਵਲੋਂ ਸੈਂਕੜੇ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
;
;
;
;
;
;
;