JALANDHAR WEATHER

ਵਿਆਹੁਤਾ ਦੀ ਮੌਤ ਦੇ ਮਾਮਲੇ ਵਿਚ ਨਵਾਂ ਮੋੜ- ਮ੍ਰਿਤਕਾ ਦੇ ਪਰਿਵਾਰ ਵਾਲੇ ਕਹਿੰਦੇ ਅਸਲ ਦੋਸ਼ੀ ਕੋਈ ਹੋਰ

ਗੁਰਦਾਸਪੁਰ, 6 ਫਰਵਰੀ (ਰੋਹਿਤ ਗੁਪਤਾ)- ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿਖੇ ਵਿਆਹੀ ਗੁਰਲੀਨ ਕੌਰ ਦੀ 2 ਦਿਸੰਬਰ 2025 ਨੂੰ ਮੌਤ ਹੋ ਗਈ ਸੀ, ਜਿਸ ਦੇ ਪਿਤਾ ਨਵੀਨ ਸੈਣੀ ਦੇ ਬਿਆਨਾਂ ਦੇ ਆਧਾਰ ’ਤੇ ਬਹਿਰਾਮਪੁਰ ਥਾਣੇ ਵਿਖੇ ਉਸਦੇ ਪਤੀ ਮਨਜੀਤ ਸੈਣੀ, ਦਿਓਰ ਦਲਜੀਤ ਅਤੇ ਦਿਓਰ ਦੀ ਪਤਨੀ ਪੂਨਮ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਮ੍ਰਿਤਕਾ ਦੇ ਪਤੀ ਮਨਜੀਤ ਸੈਣੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਮਾਮਲੇ ’ਚ ਨਵਾਂ ਮੋੜ ਉਦੋਂ ਆਇਆ, ਜਦੋਂ ਮ੍ਰਿਤਕਾ ਦੀ ਸੱਸ ਨੇ ਆਪਣੀ ਨੂੰਹ ਦੇ ਕਤਲ ਦਾ ਇਲਜ਼ਾਮ ਆਪਣੇ ਸਿਰ ਲੈ ਲਿਆ ਤੇ ਕਬੂਲ ਕਰਨ ਉਪਰੰਤ ਪੁਲਿਸ ਨੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ। ਫਿਲਹਾਲ ਦੋਵੇਂ ਮਾਂ-ਪੁੱਤ ਜੇਲ੍ਹ ’ਚ ਹਨ ਪਰ ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸਲੀ ਦੋਸ਼ੀ ਮ੍ਰਿਤਕਾ ਗੁਰਲੀਨ ਕੌਰ ਦੇ ਦਿਓਰ ਅਤੇ ਦਰਾਣੀ ਹਨ ਜੋ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

ਗੁਰਲੀਨ ਕੌਰ ਦਾ ਸਹੁਰਾ ਕਸਤੂਰੀ ਲਾਲ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਗੁਰਲੀਨ ਦਾ ਦਿਓਰ ਦਲਜੀਤ ਅਤੇ ਉਸ ਦੀ ਪਤਨੀ ਪੂਨਮ ਉਸ ਦੀ ਵੱਡੀ ਨੂੰਹ ਗੁਰਲੀਨ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸਨ ਅਤੇ ਉਸ ਦੀ ਮਾਰਕੁਟਾਈ ਵੀ ਕਰਦੇ ਸਨ। ਉਨ੍ਹਾਂ ਵਲੋਂ ਹੀ ਗੁਰਲੀਨ ਕੌਰ ਦਾ 2 ਦਿਸੰਬਰ ਨੂੰ ਗਲਾ ਘੋਟ ਕੇ ਕਤਲ ਕੀਤਾ ਗਿਆ ਸੀ। ਮ੍ਰਿਤਕਾ ਗੁਰਲੀਨ ਕੌਰ ਦੇ ਪਿਤਾ ਨਵੀਨ ਸੈਣੀ ਅਤੇ ਸਹੁਰੇ ਕਸਤੂਰੀ ਲਾਲ ਦੋਹਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਤਲ ਦੇ ਅਸਲੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਮੰਗ ਨੂੰ ਲੈ ਕੇ ਅੱਜ ਐਸ.ਐਸ.ਪੀ. ਗੁਰਦਾਸਪੁਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ