JALANDHAR WEATHER

ਪੰਜਾਬ ਅੰਦਰ ਗੈਂਗਸਟਰਾਂ ਨੂੰ ਕਿਸੇ ਦਾ ਡਰ ਨਹੀਂ- ਅਸ਼ਵਨੀ ਸ਼ਰਮਾ

 ਜਲੰਧਰ, 6 ਫਰਵਰੀ- ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਜਲੰਧਰ ਵਿਚ ਆਪ ਆਗੂ ਲੱਕੀ ਓਬਰਾਏ ਦੇ ਕਤਲ ਮਾਮਲੇ ਵਿਚ ਬੋਲਦਿਆਂ ਕਿਹਾ ਕਿ ਸੂਬੇ ਵਿਚ ਕੋਈ ਕਾਨੂੰਨ ਵਿਵਸਥਾ ਨਹੀਂ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਦਾ ਡਰ ਨਰੀਂ। ਉਨ੍ਹਾਂ ਨੂੰ ਨਾ ਤਾਂ ਸਰਕਾਰ ਦਾ ਡਰ ਹੈ ਤੇ ਨਾ ਵਰਦੀ ਦਾ। ਉਨ੍ਹਾਂ ਕਿਹਾ ਜਿਸ ਤਰ੍ਹਾਂ ਲੱਕੀ ਓਬਰਾਏ ਨੂੰ ਗੋੇਲੀਆਂ ਨਾਲ ਭੁੰਨ ਦਿੱਤਾ, ਉਸ ਤੋਂ ਸਾਫ ਜ਼ਾਹਿਰ ਹੈ ਕਿ ਇਹ ਸਰਕਾਰ ਪੰਜਾਬ ਅੰਦਰ ਅਮਨ ਸ਼ਾਂਤੀ ਬਣਾ ਕੇ ਰੱਖਣ ਵਿਚ ਨਾਕਾਮ ਰਹੀ ਹੈ। 

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਕ ਗੱਲ ਮੰਨਣੀ ਪਵੇਗੀ ਕਿ ਪੰਜਾਬ ਅੰਦਰ ਗੁੰਡਿਆਂ ਦਾ ਰਾਜ ਹੈ। ਗੈਂਗਸਟਰ ਹਰ ਰੋਜ਼ ਕਿਸੇ ਨਾ ਕਿਸੇ ਮਾਂ ਦੇ ਪੁੱਤ ਦਾ ਕਤਲ ਕਰ ਰਹੇ ਹਨ। ਉਨ੍ਹਾਂ ਕਿ ਪੰਜਾਬ ਰੋਜ਼ ਲਹੂ-ਲੂਹਾਨ ਹੋ ਰਿਹਾ ਹੈ ਤੇ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ