ਕਤਲ ਕੀਤੇ ਫੌਜੀ ਦੇ ਵਾਰਸਾਂ ਨੇ ਲਾਸ਼ ਸੜਕ 'ਤੇ ਰੱਖ ਕੇ ਕੀਤਾ ਪ੍ਰਦਰਸ਼ਨ
ਅਮਰਕੋਟ, 6 ਫਰਵਰੀ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਚੀਮਾ ਖੁਰਦ ਵਿਖੇ ਬੀਤੇ ਦਿਨੀਂ ਦਿਨ-ਦਿਹਾੜੇ ਗੁਰਭੇਜ ਸਿੰਘ ਸਾਬਕਾ ਫੌਜੀ (36) ਪੁੱਤਰ ਨਰਿੰਦਰ ਸਿੰਘ ਦਾ ਸ਼ਰੇਆਮ ਚੌਕ ਵਿਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ, ਦੀ ਲਾਸ਼ ਨੂੰ ਅੱਜ ਮ੍ਰਿਤਕ ਫੌਜੀ ਦੇ ਵਾਰਸਾਂ ਨੇ ਥਾਣਾ ਵਲਟੋਹਾ ਅੱਗੇ ਰੱਖ ਕੇ ਇਨਸਾਫ਼ ਲੈਣ ਲਈ ਸਾਬਕਾ ਫੌਜੀਆਂ ਦੀ ਜਥੇਬੰਦੀ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਰੋਸ ਧਰਨਾ ਲਗਾ ਦਿੱਤਾ। ਮ੍ਰਿਤਕ ਫੌਜੀ ਦੇ ਵਾਰਸਾਂ ਨੇ ਕਿਹਾ ਕਿ ਸਾਬਕਾ ਸਰਪੰਚ ਪ੍ਰਤਾਪ ਸਿੰਘ, ਜੋ ਲੋਕਾਂ ਉਤੇ ਨਾਜਾਇਜ਼ ਪਰਚੇ ਕਰਾਉਣ ਲਈ ਮਸ਼ਹੂਰ ਹੈ ਤੇ ਜਿੰਨਾ ਚਿਰ ਉਸਦੀ ਗ੍ਰਿਫਤਾਰੀ ਨਹੀਂ ਹੁੰਦੀ, ਓਨਾ ਚਿਰ ਧਰਨਾ ਜਾਰੀ ਰਹੇਗਾ।
;
;
;
;
;
;
;