JALANDHAR WEATHER

ਜਲੰਧਰ 'ਚ 'ਆਪ' ਨੇਤਾ ਦੀ ਹੱਤਿਆ ਪਿੱਛੋਂ ਹੁਣ 19 ਲੱਖ ਰੁਪਏ ਦੀ ਲੁੱਟ

ਜਲੰਧਰ, 6 ਫਰਵਰੀ- ਜਲੰਧਰ 'ਚ 'ਆਪ' ਨੇਤਾ ਲੱਕੀ ਓਬਰਾਏ ਦੀ ਹੱਤਿਆ ਪਿੱਛੋਂ ਹੁਣ 19 ਲੱਖ ਰੁਪਏ ਦੀ ਲੁੱਟਦੀ ਘਟਨਾ ਵਾਪਰੀ ਹੈ। ਬੈਂਕ ਵਿਚੋਂ 19 ਲੱਖ ਰੁਪਏ ਕਢਵਾਉਣ ਤੋਂ ਬਾਅਦ ਲੁਟੇਰੇ ਇਕ ਮਹਿਲਾ ਜਿਊਲਰ ਦਾ ਬੈਗ ਲੈ ਕੇ ਭੱਜ ਗਏ। ਜਲੰਧਰ ਵਿਚ ਅਪਰਾਧੀਆਂ ਅਤੇ ਲੁਟੇਰਿਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਜਾਪਦਾ, ਲੁਟੇਰੇ ਰੋਜ਼ਾਨਾ ਅਪਰਾਧ ਕਰਦੇ ਹਨ।

ਇਸ ਘਟਨਾ ਤੋਂ ਬਾਅਦ, ਪੁਲਿਸ ਲੁਟੇਰਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਅਰਬਨ ਅਸਟੇਟ ਫੇਜ਼ 2, ਜਲੰਧਰ ਵਿਚ ਵਾਪਰੀ, ਜਿੱਥੇ ਲੁਟੇਰਿਆਂ ਨੇ ਇਕ ਕਾਰ ਵਿਚ ਸਵਾਰ ਇਕ ਜੋੜੇ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ। ਇਹ ਘਟਨਾ ਇਕ ਐਚਡੀਐਫਸੀ ਬੈਂਕ ਦੇ ਬਾਹਰ ਵਾਪਰੀ। ਔਰਤ ਨੇ ਦੱਸਿਆ ਕਿ ਉਸਦਾ ਪਤੀ ਕਾਰ ਪਾਰਕ ਕਰ ਰਿਹਾ ਸੀ ਤੇ ਜਦੋਂ ਉਹ ਭੁਗਤਾਨ ਕਰਨ ਲਈ ਬੈਂਕ ਦੇ ਬਾਹਰ ਖੜ੍ਹੇ ਸਨ। ਉਹ 19 ਲੱਖ ਰੁਪਏ ਵਾਲਾ ਬੈਗ ਲੈ ਕੇ ਜਾ ਰਹੀ ਸੀ ਕਿ ਲੁਟੇਰਿਆਂ ਨੇ ਉਸ ਤੋਂ ਬੈਗ ਖੋਹ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ