JALANDHAR WEATHER

ਬਰਾਤ ਲੈ ਕੇ ਜਾ ਰਹੀ ਬੱਸ ਖੱਡ ਵਿਚ ਡਿਗੀ, 13 ਦੀ ਮੌਤ, 34 ਜ਼ਖਮੀ

ਬੈਤਾਡੀ, (ਨੇਪਾਲ) 6 ਫਰਵਰੀ- ਵੀਰਵਾਰ ਰਾਤ ਨੂੰ ਬੈਤਾਡੀ ਦੇ ਪੁਰਚੁਨੀ ਨਗਰਪਾਲਿਕਾ ਦੇ ਸਤ ਭਵਨੇ ਪਿੰਡ ਤੋਂ ਬਰਾਤ ਲੈ ਕੇ ਜਾ ਰਹੀ ਬੱਸ ਪੁਰਚੁਨੀ ਦੇ ਬਡਗਾਓਂ ਮੋੜ 'ਤੇ ਕੰਟਰੋਲ ਗੁਆ ਬੈਠੀ ਅਤੇ 150 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ। ਬੈਤਾਡੀ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਪੁਲਿਸ ਬੁਲਾਰੇ ਬਲਦੇਵ ਬਾਡੂ ਨੇ ਕਿਹਾ ਕਿ ਨੇਪਾਲ ਏ.ਪੀ.ਐਫ., ਪੁਲਿਸ ਅਤੇ ਸਥਾਨਕ ਲੋਕਾਂ ਨੇ ਰਾਤ ਨੂੰ ਯਾਤਰੀਆਂ ਨੂੰ ਬਚਾਇਆ। ਇਸ ਹਾਦਸੇ ਵਿਚ 13 ਬਰਾਤੀਆਂ ਦੀ ਮੌਤ ਹੋ ਗਈ, ਜਦੋਂ ਕਿ 34 ਜ਼ਖਮੀ ਹੋ ਗਏ।

ਬੈਤਾਡੀ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਬੁਲਾਰੇ ਪੁਲਿਸ ਇੰਸਪੈਕਟਰ ਬਲਦੇਵ ਬਾਡੂ ਨੇ ਕਿਹਾ ਕਿ ਬੱਸ ਹਾਦਸੇ ਵਿਚ ਵਿਆਹ ਵਿਚ ਸ਼ਾਮਲ ਛੇ ਮਹਿਮਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਜ ਦੀ ਮੌਤ ਦਦੇਲਧੁਰਾ ਹਸਪਤਾਲ ਅਤੇ ਦੋ ਦੀ ਕੋਟੀਲਾ ਹਸਪਤਾਲ ਵਿਚ ਹੋਈ। ਕੁਝ ਹੋਰ ਜ਼ਖਮੀ ਮਹਿਮਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ