ਪ੍ਰਧਾਨ ਮੰਤਰੀ ਮੋਦੀ 'ਚ ਉਨ੍ਹਾਂ ਤੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਹਿੰਮਤ ਨਹੀਂ ਹੈ : ਖੜਗੇ
ਨਵੀਂ ਦਿੱਲੀ, 6 ਫਰਵਰੀ (ਪੀ.ਟੀ.ਆਈ.)-ਰਾਜ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ 'ਤੇ ਵਰ੍ਹਦਿਆਂ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਉਨ੍ਹਾਂ ਤੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਹਿੰਮਤ ਨਹੀਂ ਹੈ ਅਤੇ ਦਾਅਵਾ ਕੀਤਾ ਕਿ ਸਰਕਾਰ ਸਦਨ ਨੂੰ ਲੋਕਤੰਤਰੀ ਢੰਗ ਨਾਲ ਨਹੀਂ ਚਲਾਉਣਾ ਚਾਹੁੰਦੀ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਖੜਗੇ ਨੇ ਕਿਹਾ ਕਿ "ਝੂਠ ਦੁਹਰਾਉਣਾ" ਮੋਦੀ ਦਾ ਕੰਮ ਰਿਹਾ ਹੈ ਅਤੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਦੇ ਆਪਣੇ 97 ਮਿੰਟ ਦੇ ਜਵਾਬ ’ਚ, ਉਨ੍ਹਾਂ ਨੇ ਕੁਝ ਵੀ ਮਹੱਤਵਪੂਰਨ ਜਾਂ ਜ਼ਰੂਰੀ ਨਹੀਂ ਕਿਹਾ।
ਖੜਗੇ ਨੇ ਕਿਹਾ, "ਜਦੋਂ ਅਸੀਂ ਰਾਸ਼ਟਰਪਤੀ ਦੇ ਭਾਸ਼ਣ 'ਤੇ ਆਪਣੇ ਬਿਆਨ ਪੇਸ਼ ਕੀਤੇ, ਤਾਂ ਪ੍ਰਧਾਨ ਮੰਤਰੀ ਨੇ ਇਕ ਵੀ ਨੁਕਤੇ ਦਾ ਜਵਾਬ ਨਹੀਂ ਦਿੱਤਾ। ਉਹ ਸਿਰਫ਼ 100 ਸਾਲ... 75 ਸਾਲ... 50 ਸਾਲਾਂ ਬਾਰੇ ਗੱਲ ਕਰਦੇ ਰਹੇ।"
ਕਾਂਗਰਸ ਮੁਖੀ ਨੇ ਕਿਹਾ,"ਜਦੋਂ ਸਾਨੂੰ ਸ਼੍ਰੀ (ਐਮ.ਐਮ.) ਨਰਵਾਨੇ ਦੀ ਕਿਤਾਬ ਮਿਲੀ, ਤਾਂ ਸੱਤਾ ’ਚ ਬੈਠੇ ਲੋਕਾਂ ਕੋਲ ਇਹ ਕਿਵੇਂ ਨਹੀਂ ਹੋ ਸਕਦੀ? ਉਹ ਸੰਸਦ ’ਚ ਕਹਿ ਰਹੇ ਹਨ ਕਿ ਕਿਤਾਬ ਅਜੇ ਪ੍ਰਕਾਸ਼ਿਤ ਵੀ ਨਹੀਂ ਹੋਈ ਹੈ। ਚਾਹੇ ਉਹ ਅਮਿਤ ਸ਼ਾਹ ਹੋਵੇ ਜਾਂ ਰਾਜਨਾਥ ਸਿੰਘ... ਹਰ ਕੋਈ ਦੁਹਰਾਉਂਦਾ ਰਿਹਾ ਕਿ ਕਿਤਾਬ ਮੌਜੂਦ ਨਹੀਂ ਹੈ, ਪਰ ਅਸਲੀਅਤ ਇਹ ਹੈ ਕਿ ਕਿਤਾਬ ਮੌਜੂਦ ਹੈ।"
;
;
;
;
;
;
;