ਪਿਸਤੌਲ ਦੀ ਨੋਕ ’ਤੇ ਦੁਕਾਨ ’ਚੋਂ ਢਾਈ ਲੱਖ ਦੀ ਲੁੱਟ
ਬਟਾਲਾ, 6 ਫਰਵਰੀ (ਗੁਰ ਪ੍ਰਤਾਪ ਸਿੰਘ ਕਾਹਲੋਂ)- ਅੱਜ ਵਡਾਲਾ ਗ੍ਰੰਥੀਆਂ ਅੱਡੇ ’ਚ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਤੋਂ ਢਾਈ ਲੱਖ ਰੁਪਏ ਲੁੱਟਣ ਦੀ ਖਬਰ ਪ੍ਰਾਪਤ ਹੋਈ ਹੈ।
ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵਰੁਣ ਟਰੈਵਲਸ ਦੇ ਮਾਲਕ ਵਰੁਣ ਦੁੱਗਲ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਟਾਲਾ ਵਿਖੇ ਗਿਆ ਹੋਇਆ ਸੀ। ਉਸ ਦੀ ਦੁਕਾਨ ਉੱਪਰ ਲੜਕੇ ਕੰਮ ਕਰ ਰਹੇ ਸਨ ਕਿ ਦੋ ਨੌਜਵਾਨ, ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਅੰਦਰ ਆਏ ਅਤੇ ਪਿਸਤੌਲ ਦੀ ਨੋਕ ’ਤੇ ਦੁਕਾਨ ’ਤੇ ਕੰਮ ਕਰਦੇ ਲੜਕਿਆਂ ਤੋਂ ਢਾਈ ਲੱਖ ਰੁਪਏ ਦੀ ਨਕਦੀ ਅਤੇ ਚਾਰ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ। ਘਟਨਾ ਦੀ ਖਬਰ ਮਿਲਦਿਆਂ ਹੀ ਬਟਾਲਾ ਪੁਲਿਸ ਦੇ ਡੀ.ਐਸ.ਪੀ. ਸੰਜੀਵ ਕੁਮਾਰ ਤੇ ਪੁਲਿਸ ਚੌਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ ਸੁਖਰਾਜ ਸਿੰਘ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਵਲੋਂ ਇਸ ਵੰਬੰਧੀ ਪੂਰੀ ਛਾਣਬੀਣ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
;
;
;
;
;
;
;