ਜਲੰਧਰ ਚ 'ਆਪ' ਨੇਤਾ ਦੇ ਕਤਲ ਮਾਮਲੇ ’ਚ ਗੈਂਗਸਟਰ ਜੋਗਾ ਫੋਲੜੀਵਾਲ ਸਣੇ 2 ਵਿਰੁੱਧ ਪਰਚਾ
ਚੰਡੀਗੜ੍ਹ, 7 ਫਰਵਰੀ (ਪੀ.ਟੀ.ਆਈ.)-ਜਲੰਧਰ ’ਚ ਸ਼ੁੱਕਰਵਾਰ ਨੂੰ 'ਆਪ' ਨੇਤਾ ਲੱਕੀ ਓਬਰਾਏ ਦੇ ਦਿਨ-ਦਿਹਾੜੇ ਕਤਲ ਮਾਮਲੇ ’ਚ ਇਕ ਵਿਦੇਸ਼ੀ ਗੈਂਗਸਟਰ ਸਮੇਤ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਇਸਦੀ ਜਾਣਕਾਰੀ ਦਿੰਦਆਂ ਦੱਸਿਆ ਕਿ ਪੁਲਿਸ ਨੂੰ ਨਿੱਜੀ ਦੁਸ਼ਮਣੀ ਕਾਰਨ ਕਤਲ ਦਾ ਸ਼ੱਕ ਹੈ। ਪੀੜਤ ਪਰਿਵਾਰ ਵਲੋਂ ਦਰਜ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਗੈਂਗਸਟਰ ਜੋਗਰਾਜ ਸਿੰਘ ਉਰਫ਼ ਜੋਗਾ ਫੋਲੜੀਵਾਲ, ਜਿਸਨੇ ਇਕ ਗੈਰ-ਪ੍ਰਮਾਣਿਤ ਸੋਸ਼ਲ ਮੀਡੀਆ ਪੋਸਟ ’ਚ ਕਤਲ ਦੀ ਜ਼ਿੰਮੇਵਾਰੀ ਲਈ ਸੀ, ਅਤੇ ਦਲਬੀਰਾ ਵਿਰੁੱਧ ਜਲੰਧਰ ਕਮਿਸ਼ਨਰੇਟ ਦੇ ਡਿਵੀਜ਼ਨ 6 ਪੁਲਿਸ ਸਟੇਸ਼ਨ ’ਚ ਬੀ.ਐਨ.ਐਸ. ਅਤੇ ਆਰਮਜ਼ ਐਕਟ ਦੀਆਂ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਹਾਲਾਂਕਿ, ਸੀਸੀਟੀਵੀ ਕੈਮਰੇ ’ਚ ਕੈਦ ਹੋਏ ਹਮਲਾਵਰ ਅਤੇ ਉਸਦੇ ਸਾਥੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ, ਉਨ੍ਹਾਂ ਦਾ ਪਤਾ ਲਗਾਉਣ ਲਈ ਕਈ ਪੁਲਿਸ ਟੀਮਾਂ ਤਾਇਨਾਤ ਹਨ। ਪੁਲਿਸ ਨੇ ਦੱਸਿਆ ਕਿ ਦਿਨ-ਦਿਹਾੜੇ ਹੋਏ ਇਸ ਬੇਰਹਿਮ ਕਤਲ ’ਚ, ਓਬਰਾਏ ਨੂੰ ਸ਼ੁੱਕਰਵਾਰ ਸਵੇਰੇ 7.30 ਵਜੇ ਦੇ ਕਰੀਬ ਜਲੰਧਰ ਦੇ ਮਾਡਲ ਟਾਊਨ ਵਿਚ ਇਕ ਗੁਰਦੁਆਰੇ ਬਾਹਰ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਦਿੱਤੀ ਸੀ, ਜਦੋਂ ਉਹ ਮੱਥਾ ਟੇਕਣ ਤੋਂ ਬਾਅਦ ਗੁਰਦੁਆਰੇ ਤੋਂ ਬਾਹਰ ਨਿਕਲਿਆ ਸੀ।
;
;
;
;
;
;
;
;