‘ਆਪ’ ਨੂੰ ਲੱਕੀ ਓਬਰਾਏ ਦੀ ਹੋਵੇਗੀ ਕਮੀ ਮਹਿਸੂਸ- ਮਹਿੰਦਰ ਭਗਤ
ਜਲੰਧਰ, 7 ਫਰਵਰੀ (ਦਵਿੰਦਰ)- 'ਆਪ' ਨੇਤਾ ਸਤਵਿੰਦਰ ਪਾਲ ਸਿੰਘ ਓਬਰਾਏ ਉਰਫ ਲੱਕੀ ਓਬਰਾਏ ਦੀ ਮ੍ਰਿਤਕ ਦੇਹ ਸ਼ਮਸ਼ਾਨਘਾਟ ਲਿਆਂਦੀ ਗਈ। ਲੱਕੀ ਓਬਰਾਏ ਦਾ ਸਸਕਾਰ ਜਲਦੀ ਹੀ ਕੀਤਾ ਜਾਵੇਗਾ। ਅੰਤਿਮ ਸੰਸਕਾਰ ਲਈ ਵੱਡੀ ਗਿਣਤੀ ਵਿਚ ਲੋਕ ਸ਼ਮਸ਼ਾਨਘਾਟ ਪਹੁੰਚੇ।
ਇਸ ਮੌਕੇ ਗੱਲ ਕਰਦੇ ਹੋਏ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਕਾਫ਼ੀ ਹੱਦ ਤੱਕ ਸਫਲਤਾ ਪ੍ਰਾਪਤ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਇਸ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ ਅਤੇ ਲੱਕੀ ਓਬਰਾਏ ਆਮ ਆਦਮੀ ਪਾਰਟੀ ਦੇ ਇਕ ਚੰਗੇ ਵਰਕਰ ਸਨ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਦੀ ਕਮੀ ਮਹਿਸੂਸ ਕਰੇਗੀ।
;
;
;
;
;
;
;
;