JALANDHAR WEATHER

ਖਹਿਰਾ ਵੱਲੋਂ ਠੇਕਾ ਕਰਮਚਾਰੀਆਂ ਦੀਆਂ ਘੱਟ ਤਨਖ਼ਾਹਾਂ ਵਿਚੋਂ 200 ਰੁਪਏ ਟੈਕਸ ਕਟੌਤੀ ਦੀ ਸਖ਼ਤ ਨਿੰਦਾ

ਭੁਲੱਥ (ਕਪੂਰਥਲਾ) 7 ਫਰਵਰੀ (ਮਨਜੀਤ ਸਿੰਘ ਰਤਨ)- ਭੁਲੱਥ ਤੋਂ ਵਿਧਾਇਕ ਅਤੇ ਸੀਨੀਅਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਸਰਕਾਰ ਵਲੋਂ ਠੇਕਾ ਕਰਮਚਾਰੀਆਂ ਅਤੇ ਘੱਟ ਤਨਖ਼ਾਹ ਲੈਣ ਵਾਲੇ ਕਰਮਚਾਰੀਆਂ ਦੀਆਂ ਪਹਿਲਾਂ ਹੀ ਘੱਟ ਤਨਖਾਹਾਂ ਵਿਚੋਂ ਸਾਲਾਨਾ 200 ਰੁਪਏ ਸਟੇਟ ਡਿਵੈਲਪਮੈਂਟ ਟੈਕਸ ਕੱਟਣ ਦੇ ਫ਼ੈਸਲੇ ਦੀ ਕੜੀ ਨਿੰਦਾ ਕੀਤੀ ਹੈ। ਖਹਿਰਾ ਨੇ ਇਸ ਫ਼ੈਸਲੇ ਨੂੰ “ਗੈਰ-ਸੰਵੇਦਨਸ਼ੀਲ, ਅਨਿਆਏਪੂਰਨ ਅਤੇ ਕਰਮਚਾਰੀ ਵਿਰੋਧੀ” ਕਰਾਰ ਦਿੰਦਿਆਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਠੇਕਾ ਕਰਮਚਾਰੀ ਪਹਿਲਾਂ ਹੀ ਘੱਟ ਤਨਖ਼ਾਹਾਂ, ਨੌਕਰੀ ਦੀ ਅਸੁਰੱਖਿਆ ਅਤੇ ਬੁਨਿਆਦੀ ਸੇਵਾ ਲਾਭਾਂ ਦੀ ਕਮੀ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ, “ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਅਤੇ ਆਰਥਿਕ ਹਾਲਤ ਸੁਧਾਰਨ ਦੀ ਬਜਾਏ ਸਰਕਾਰ ਉਨ੍ਹਾਂ ‘ਤੇ ਹੋਰ ਵਿੱਤੀ ਬੋਝ ਪਾ ਰਹੀ ਹੈ।” ਉਨ੍ਹਾਂ ਕਿਹਾ ਕਿ ਹਜ਼ਾਰਾਂ ਠੇਕੇਦਾਰ, ਆਉਟਸੋਰਸ ਅਤੇ ਅਸਥਾਈ ਕਰਮਚਾਰੀ ਬਹੁਤ ਘੱਟ ਤਨਖਾਹਾ ‘ਤੇ ਆਪਣਾ ਗੁਜ਼ਾਰਾ ਕਰ ਰਹੇ ਹਨ, ਜੋ ਇਕ ਇਜ਼ਜ਼ਤਦਾਰ ਜੀਵਨ ਲਈ ਵੀ ਕਾਫ਼ੀ ਨਹੀਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ