ਪੀ.ਡੀ.ਐਫ.ਏ. ਐਕਸਪੋ ਦਾ 19ਵਾਂ ਕੌਮਾਂਤਰੀ ਮੇਲਾ ਸ਼ੂਰੂ
ਜਗਰਾਉਂ (ਲੁਧਿਆਣਾ), 7 ਫਰਵਰੀ ( ਕੁਲਦੀਪ ਸਿੰਘ ਲੋਹਟ)- ਜਗਰਾਉਂ ਦੀ ਪਸ਼ੂ ਮੰਡੀ ਵਿਖੇ ਕੌਮਾਂਤਰੀ ਪੱਧਰ ਦਾ 19 ਵਾਂ ਪੀ.ਡੀ.ਐਫ.ਏ. ਡੇਅਰੀ ਅਤੇ ਖੇਤੀ ਐਕਸਪੋ ਮੇਲਾ ਧੂਮ-ਧੜੱਕੇ ਨਾਲ ਸ਼ੂਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਹੀ ਦੇਸ਼ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਵਿਦੇਸ਼ੀ ਮੂਲ ਦੇ ਖੇਤੀ ਕਿੱਤੇ ਨਾਲ ਜੁੜੇ ਡੇਅਰੀ ਮਾਲਕ, ਪਸ਼ੂ ਪਾਲਕ ਅਤੇ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੇਲੇ 'ਚ ਵਿਸ਼ਵ ਭਰ ਤੋਂ ਆਈਆਂ 450 ਕੰਪਨੀਆਂ ਦੀਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ।
ਐਕਸਪੋ ਦਾ ਉਦਘਾਟਨ ਪੀ.ਡੀ.ਐਫ.ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ, ਫਾਰਮਰਜ਼ ਕਮਿਸ਼ਨ ਦੇ ਮੈਂਬਰ ਬਲਵਿੰਦਰ ਸਿੰਘ ਸਿੱਧੂ, ਸਾਬਕਾ ਐਮ.ਡੀ ਮਿਲਕਫੈਡ ਕਮਲਜੀਤ ਸਿੰਘ ਸੰਘਾ ਸਮੇਤ ਪੀ.ਡੀ.ਐਫ.ਏ. ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਾਂਝੇ ਤੌਰ ਉਤੇ ਪੀ.ਡੀ.ਐਫ.ਏ. ਦਾ ਝੰਡਾ ਲਹਿਰਾ ਕੇ ਕੀਤਾ। ਉਦਘਾਟਨੀ ਰਸਮ ਉਪਰੰਤ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ 18 ਸਾਲ ਪਹਿਲਾਂ ਜਿਸ ਮਕਸਦ ਨਾਲ ਪੀ. ਡੀ. ਐਫ. ਏ. ਐਕਸਪੋ ਦਾ ਅਗਾਜ਼ ਕੀਤਾ ਸੀ, ਉਹ ਅੱਜ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ। ਪੀ.ਡੀ.ਐਫ.ਏ. ਦੀ ਸਖਤ ਮਿਹਨਤ ਸਦਕਾ ਬਰੀਡ ਸੁਧਾਰ ’ਚ ਹੋਈ ਕ੍ਰਾਂਤੀ ਸਦਕਾ ਅੱਜ ਦੁਨੀਆਂ ਦੇ ਕਈ ਵੱਡੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਅਮਰੀਕਾ ਨੂੰ ਮਾਤ ਦੇਣ ਦੇ ਪੂਰਾ ਨੇੜੇ ਹੈ। ਜਿਸ ਬਦੌਲਤ ਅੱਜ ਪੰਜਾਬ ਦੇ ਡੇਅਰੀ ਫਾਰਮਰਜ਼ ਦਾ ਇਕ ਰੁਤਬਾ ਹੈ, ਉਸਦੀ ਇਕ ਵਿਲੱਖਣ ਪਛਾਣ ਹੈ। ਫਾਰਮਰਜ਼ ਕਮਿਸ਼ਨ ਦੇ ਮੈਂਬਰ ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੀ.ਡੀ.ਐਫ.ਏ. ਦੀ 18 ਸਾਲਾਂ ਦੀ ਮਿਹਨਤ ਅੱਜ ਇਕ ਵੱਡੇ ਮੁਕਾਮ ’ਤੇ ਪਹੁੰਚ ਗਈ ਹੈ। ਪੀ.ਡੀ.ਐਫ.ਏ. ਦੇ ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਜੀਰਾ ਨੇ ਦੱਸਿਆ ਕਿ ਪੀ.ਡੀ.ਐਫ.ਏ. ਦੇ ਦੁੱਧ ਚੁਆਈ ਅਤੇ ਬਰੀਡ ਮੁਕਾਬਲਿਆ ਵਿਚ ਭਾਰੀ ਗਿਣਤੀ ’ਚ ਆਮਦ ਵਧੀ ਹੈ।
;
;
;
;
;
;
;
;