JALANDHAR WEATHER

ਸੜਕ ਹਾਦਸੇ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਹੋਈ ਮੌਤ

ਨਡਾਲਾ/ ਬੇਗੋਵਾਲ ( ਕਪੂਰਥਲਾ) 8 ਫਰਵਰੀ ( ਰਘਬਿੰਦਰ ਸਿੰਘ / ਸੁਖਜਿੰਦਰ ਸਿੰਘ )- ਅੱਜ ਦੁਪਹਿਰ 1 ਵਜੇ ਦੇ ਕਰੀਬ ਨਡਾਲਾ -ਬੇਗੋਵਾਲ ਰੋਡ ਉਤੇ ਅੱਡਾ ਨੰਗਲ ਲਬਾਣਾ ਵਿਖੇ ਇਕ ਸਕੂਟਰੀ ਤੇ ਮੋਟਰਸਾਈਕਲ ਦਰਮਿਆਨ ਟੱਕਰ ਹੋ ਜਾਂਦੀ ਹੈ, ਜਿਸ ਵਿਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ ਅਤੇ 3 ਹੋਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ।

ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਰੈਂਪੀ ਆਪਣੇ 12 ਸਾਲਾ ਪੁੱਤਰ ਅਮਰਵੀਰ ਨਾਲ ਆਪਣੀ ਸਕੂਟਰੀ ਉਤੇ ਨਡਾਲੇ ਤੋਂ ਖਰੀਦੋ-ਫਰੋਖਤ ਕਰਕੇ ਆਪਣੇ ਪਿੰਡ ਨੰਗਲ ਲੁਬਾਣਾ ਪਹੁੰਚ ਕੇ ਉਹ ਜਦੋਂ ਇਕ ਸੜਕ ਤੋਂ  ਦੂਜੀ ਤਰਫ ਸੜਕ ਉਤੇ ਜਾਣ ਲੱਗਾ ਤਾਂ ਬੇਗੋਵਾਲ ਤਰਫੋ ਇਕ ਤੇਜ਼ ਰਫਤਾਰ ਆ ਰਹੇ ਮੋਟਰਸਾਈਕਲ ਦਰਮਿਆਨ ਉਸ ਦੀ ਟੱਕਰ ਹੋ ਗਈ। ਇਸ ਦੌਰਾਨ ਤਜਿੰਦਰ ਸਿੰਘ ਰੈਂਪੀ ਤੇ ਹੋਰ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਡਿਊਟੀ ਡਾਕਟਰਾਂ ਨੇ ਤਜਿੰਦਰ ਸਿੰਘ ਰੈਂਪੀ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਦੌਰਾਨ ਬੇਗੋਵਾਲ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ