ਦੁਕਾਨ ਬੰਦ ਕਰਕੇ ਜਾਂਦੇ ਦੁਕਾਨਦਾਰ ਕੋਲੋਂ ਲੁਟੇਰਿਆਂ ਨੇ ਲੁੱਟੇ ਪੰਜ ਹਜ਼ਾਰ ਰੁਪਏ
ਭੁਲੱਥ (ਕਪੂਰਥਲਾ), 8 ਫਰਵਰੀ (ਮਨਜੀਤ ਸਿੰਘ ਰਤਨ) -ਕਸਬਾ ਭੁਲੱਥ ਵਿਖੇ ਦੁਕਾਨ ਬੰਦ ਕਰਕੇ ਜਾਂਦੇ ਇਕ ਦੁਕਾਨਦਾਰ ਕੋਲੋਂ ਲੁਟੇਰਿਆਂ ਵਲੋਂ ਘੇਰ ਕੇ ਪੰਜ ਹਜ਼ਾਰ ਰੁਪਏ ਦੀ ਨਗਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਰਾਜ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਕਰਤਾਰਪੁਰ ਨੇ ਦੱਸਿਆ ਕਿ ਉਸ ਦੀ ਕਸਬਾ ਭੁਲੱਥ ਵਿਖੇ ਟੇਲਰ ਦੀ ਦੁਕਾਨ ਹੈ ਅਤੇ ਉਹ ਰੋਜ਼ਾਨਾ ਹੀ ਸਵੇਰੇ ਆਪਣੀ ਦੁਕਾਨ ਉਤੇ ਆਉਂਦਾ ਹੈ ਅਤੇ ਸ਼ਾਮ ਨੂੰ ਦੁਕਾਨ ਬੰਦ ਕਰਕੇ ਆਪਣੇ ਪਿੰਡ ਵਾਪਸ ਚਲਾ ਜਾਂਦਾ ਹੈ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਵਾਪਸ ਆਪਣੇ ਪਿੰਡ ਕਰਤਾਰਪੁਰ ਜਾ ਰਿਹਾ ਸੀ ਅਤੇ ਜਦੋਂ ਉਹ ਕਰਤਾਰਪੁਰ ਦੇ ਨਜ਼ਦੀਕ ਕੱਚੇ ਰਸਤੇ ਉਤੇ ਪਹੁੰਚਿਆ ਤਾਂ ਰਸਤੇ ਵਿਚ ਉਸ ਨੂੰ ਤਿੰਨ ਨੌਜਵਾਨ ਜੋ ਕਿ ਮੋਟਰਸਾਈਕਲ ਉਤੇ ਸਵਾਰ ਸਨ, ਨੇ ਘੇਰ ਲਿਆ ਅਤੇ ਉਸ ਦੀ ਜੇਬ ਵਿੱਚੋਂ ਪਰਸ ਕੱਢ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਦੀ ਜੇਬ ਵਿਚ ਪੰਜ ਹਜ਼ਾਰ ਰੁਪਏ ਸਨ ਅਤੇ ਜ਼ਰੂਰੀ ਕਾਗਜ਼ਾਤ ਵੀ ਸਨ। ਲੁਟੇਰਿਆਂ ਦੇ ਕੋਲ ਇਕ ਦਾਤਰ ਵੀ ਸੀ, ਜਿਸ ਨੂੰ ਉਸ ਦੇ ਸਿਰ ਵਿਚ ਮਾਰਿਆ ਗਿਆ ਪ੍ਰੰਤੂ ਸਿਰ ਉਤੇ ਹੈਲਮਟ ਪਾਇਆ ਹੋਣ ਕਰਕੇ ਹੈਲਮੇਟ ਚਿੱਬਾ ਹੋ ਗਿਆ ਅਤੇ ਉਸ ਦੇ ਸਿਰ ’ਤੇ ਸੱਟ ਦਾ ਬਚਾਅ ਹੋ ਗਿਆ। ਉਸ ਦੀ ਬਾਂਹ ’ਤੇ ਵੀ ਪੁੱਠਾ ਦਾਤਰ ਮਾਰਿਆ ਗਿਆ ਪ੍ਰੰਤੂ ਪੁੱਠਾ ਦਾਤਰ ਵੱਜਣ ਕਰਕੇ ਉਸ ਦਾ ਬਚਾਅ ਹੋ ਗਿਆ। ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
;
;
;
;
;
;
;
;
;