JALANDHAR WEATHER

ਟਰੈਕਟਰ ਟਰਾਲੀ ਅਤੇ ਸਕੂਟਰੀ ਦੀ ਟੱਕਰ ’ਚ ਔਰਤ ਗੰਭੀਰ ਜ਼ਖਮੀ

ਘੋਗਰਾ, (ਹੁਸ਼ਿਆਰਪੁਰ), 10 ਫਰਵਰੀ (ਆਰ. ਐੱਸ. ਸਲਾਰੀਆ)- ਦਸੂਹਾ ਹਾਜੀਪੁਰ ਰੋਡ ’ਤੇ ਪਿੰਡ ਘੋਗਰਾ ਦੇ ਨਜ਼ਦੀਕ ਪੈਂਦੇ ਬੈਂਕ ਮੋੜ ਦੇ ਨਜ਼ਦੀਕ ਟਰੈਕਟਰ ਟਰਾਲੀ ਅਤੇ ਸਕੂਟਰੀ ਦੀ ਟੱਕਰ ਹੋਣ ਨਾਲ ਔਰਤ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਹਿੰਮਤ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਵਾਸੀ ਪਿੰਡ ਤੋਏ ਆਪਣੀ ਸਕੂਟਰੀ ਨੰਬਰ. ਪੀ ਬੀ 07 ਏ.ਐੱਚ 9261 ’ਤੇ ਸਵਾਰ ਹੋ ਕੇ ਮੁਹੱਲਾ ਕਲੀਨਿਕ ਘੋਗਰਾ ਤੋਂ ਦਵਾਈ ਲੈਣ ਆਏ ਹੋਏ ਸਨ।

ਪਤੀ ਹਿੰਮਤ ਸਿੰਘ ਨੇ ਦੱਸਿਆ ਕਿ ਜਦੋਂ ਦਵਾਈ ਲੈ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਪਿੱਛੇ ਆ ਰਹੇ ਤੇਜ਼ ਰਫਤਾਰ ਬਿਨ੍ਹਾਂ ਨੰਬਰੀ ਮਹਿੰਦਰਾ ਕੰਪਨੀ ਦੇ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਔਰਤ ਪਰਮਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ। ਮੌਕੇ ’ਤੇ ਮੁਹੱਲਾ ਕਲੀਨਿਕ ਤੋਂ ਡਾਕਟਰ ਸੁਖਵਿੰਦਰ ਸਿੰਘ ਆਪਣੀ ਟੀਮ ਨਾਲ ਘਟਨਾ ਸਥਾਨ ’ਤੇ ਪੁੱਜੇ ਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਆਪਣੀ ਨਿੱਝੀ ਗੱਡੀ ਰਾਹੀਂ ਜ਼ਖਮੀ ਔਰਤ ਅਤੇ ਉਸ ਦੇ ਪਤੀ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਵਾਇਆ। ਟਰੈਕਟਰ ਟਰਾਲੀ ਸਵਾਰ ਮੌਕੇ ’ਤੋਂ ਫਰਾਰ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ