JALANDHAR WEATHER

ਮੋਗਾ ’ਚ ਦਿਨ ਦਿਹਾੜੇ ਗੋਲੀਬਾਰੀ

ਮੋਗਾ, 10 ਫਰਵਰੀ - ਮੋਗਾ ’ਚ ਦਿਨ ਦਿਹਾੜੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਜ਼ੀਰਾ ਰੋਡ ਸਥਿਤ ਅਣ-ਪਛਾਤਿਆਂ ਵਲੋਂ 2 ਪ੍ਰਵਾਸੀ ਮਜ਼ਦੂਰਾਂ ’ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਹ ਪ੍ਰਵਾਸੀ ਮਜ਼ਦੂਰ ਫੈਕਟਰੀ ਤੋਂ ਆਪਣੇ ਕੁਆਟਰਾਂ ਵਿਚ ਖਾਣਾ ਖਾਣ ਜਾ ਰਹੇ ਸੀ।

ਗੋਲੀ ਲੱਗਣ ਨਾਲ ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਵਿਚ ਇਕ ਦੀ ਹਾਲਤ ਨਾਜ਼ੁਕ ਅਤੇ ਦੂਜਾ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ’ਤੇ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ