ਥਾਰ ਤੇ ਟੈਂਪੂ ਦੀ ਟੱਕਰ ਵਿਚ ਇਕ ਦੀ ਮੌਤ, 6 ਜ਼ਖਮੀ
ਨਵਾਂਸ਼ਹਿਰ, 11 ਫਰਵਰੀ (ਜਸਬੀਰ ਸਿੰਘ ਨੂਰਪੁਰ, ਧਰਮਵੀਰ ਪਾਲ) - ਬੰਗਾ-ਨਵਾਂਸ਼ਹਿਰ ਮੁੱਖ ਮਾਰਗ 'ਤੇ ਥਾਰ ਅਤੇ ਟੈਂਪੂ ਦੀ ਭਿਆਨਕ ਟੱਕਰ ਵਿਚ ਇਕ ਦੀ ਮੌਤ ਹੋ ਗਈ ਅਤੇ 6 ਸਵਾਰੀਆਂ ਜ਼ਖਮੀ ਹੋ ਗਈਆਂ । ਪ੍ਰਾਪਤ ਜਾਣਕਾਰੀ ਅਨੁਸਾਰ ਥਾਰ ਗੱਡੀ ਜੋ ਕਿ ਨਵਾਂ ਸ਼ਹਿਰ ਸਾਈਡ ਤੋਂ ਆ ਰਹੀ ਸੀ ਅਤੇ ਸਵਾਰੀਆਂ ਵਾਲਾ ਟੈਂਪੂ ਬੰਗਾ ਸਾਈਡ ਤੋਂ ਆ ਰਿਹਾ ਸੀ। ਥਾਰ ਗੱਡੀ ਦਾ ਸੰਤੁਲਨ ਵਿਗਨ ਕਰਕੇ ਗੱਡੀ ਡਿਵਾਈਡਰ ਪਾਰ ਕਰਕੇ ਦੂਸਰੀ ਸਾਈਡ ਟੈਂਪੂ ਨਾਲ ਟਕਰਾ ਗਈ । ਹਾਦਸੇ ਵਿਚ ਟੈਂਪੂ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਵਿਚ ਬੈਠੀਆਂ ਸਵਾਰੀਆਂ ਜੋ ਕਿ ਵਿਦਿਆਰਥਣਾਂ ਦੱਸੀਆਂ ਜਾ ਰਹੀਆਂ ਹਨ, ਉਹ ਜ਼ਖ਼ਮੀ ਹੋ ਗਈਆਂ। ਮੌਕੇ 'ਤੇ ਪੁਲਿਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬੰਗਾ ਵਿਖੇ ਦਾਖ਼ਲ ਕਰਵਾਇਆ । ਗੰਭੀਰ ਜ਼ਖ਼ਮੀਆਂ ਨੂੰ ਦੂਸਰੇ ਹਸਪਤਾਲ ਵਿਚ ਰੈਫਰ ਕਰ ਦਿੱਤਾ, ਜਿਸ ਵਿਚ ਇਕ ਵਿਅਕਤੀ ਦੀ ਡਾਕਟਰਾਂ ਨੇ ਮੌਤ ਦੀ ਪੁਸ਼ਟੀ ਕੀਤੀ ਹੈ।
;
;
;
;
;
;
;
;
;