ਅਣਪਛਾਤੇ ਕਾਰ ਚਾਲਕ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਛੋਟੇ ਬੱਚੇ ਦੀ ਮੌਤ 3 ਹੋਰ ਜ਼ਖ਼ਮੀ
ਗੁਰੂ ਹਰ ਸਹਾਏ , 11 ਫਰਵਰੀ (ਕਪਿਲ ਕੰਧਾਰੀ) - ਗੁਰੂ ਹਰ ਸਹਾਏ ਸ਼ਹਿਰ ਦੀ ਗੁੱਦੜ ਢੰਡੀ ਰੋਡ 'ਤੇ ਇਕ ਕਾਰ ਚਾਲਕ ਵਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਇਸ ਦੌਰਾਨ ਇਕ ਬੱਚੇ ਦੀ ਮੌਤ ਹੋ ਗਈ ਅਤੇ ਤਿੰਨ ਦੇ ਕਰੀਬ ਲੋਕ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦੀ ਗੁੱਦੜ ਢੰਡੀ ਰੋਡ 'ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਕ ਪਰਿਵਾਰ ਦੇ ਮੈਂਬਰ ਆਪਣੇ ਪਿੰਡ ਚੁੱਘੇ ਰਣਜੀਤਗੜ੍ਹ ਤੋਂ ਕਿਤੇ ਜਾ ਰਹੇ ਸਨ। ਜਦ ਉਹ ਗੁੱਦੜ ਢੰਡੀ ਰੋਡ 'ਤੇ ਪਹੁੰਚੇ ਤਾਂ ਇਕ ਕਾਰ ਸਵਾਰ ਅਨਪਛਾਤੇ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ । ਟੱਕਰ ਏਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਖੇਤਾਂ ਵਿਚ ਜਾ ਡਿੱਗਿਆ ਜਿਸ ਦੌਰਾਨ ਚਾਰੋ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ। । ਮੌਕੇ 'ਤੇ ਮੋਜੂਦ ਡਾਕਟਰ ਨੇ ਉਸ ਬੱਚੇ ਨੂੰ ਚੈੱਕ ਕੀਤਾ ਤਾ ਉਸ ਬੱਚੇ ਦੀ ਮੌਤ ਹੋ ਚੁੱਕੀ ਹੈ , ਬੱਚੇ ਦੀ ਉਮਰ 3 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪਰਿਵਾਰ ਦੇ ਹੋਰ ਮੈਂਬਰ ਤੇ ਰਿਸ਼ਤੇਦਾਰ ਮੌਕੇ ਤੇ ਪੁੱਜੇ ਜਿਨ੍ਹਾਂ ਵਲੋਂ ਸ਼ਹਿਰ ਅੰਦਰ ਲੱਗੇ ਕਈ ਥਾਵਾਂ 'ਤੇ ਸੀ. ਸੀ. ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਉਸ ਕਾਰ ਚਾਲਕ ਦੀ ਪਹਿਚਾਣ ਹੋ ਸਕੇ, ਜਿਸ ਨੇ ਟੱਕਰ ਮਾਰੀ।
;
;
;
;
;
;
;
;
;