JALANDHAR WEATHER

ਮਲੇਰਕੋਟਲਾ 'ਚ 3 ਦਿਨ ਚੱਲੇ 'ਆਪ੍ਰੇਸ਼ਨ ਪ੍ਰਹਾਰ 2.0' ਤਹਿਤ 90 ਗ੍ਰਿਫ਼ਤਾਰ

ਮਲੇਰਕੋਟਲਾ, 11 ਫਰਵਰੀ (ਮੁਹੰਮਦ ਹਨੀਫ਼ ਥਿੰਦ)- ਜ਼ਿਲ੍ਹਾ ਮਲੇਰਕੋਟਲਾ ਅੰਦਰੋਂ ਨਸ਼ਿਆਂ ਦੀ ਦਲਦਲ ਵਿਚ ਧਸ ਚੁੱਕੇ ਲੋਕਾਂ, ਨਸ਼ਾ ਤਸਕਰਾਂ, ਗੈਂਗਸਟਰਾਂ, ਬਦਮਾਸ਼ਾਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਮਲੇਰਕੋਟਲਾ ਪੁਲਿਸ ਸਖ਼ਤ ਹੋਈ ਹੈ । ਜ਼ਿਲ੍ਹਾ ਮਲੇਰਕੋਟਲਾ ਵਿਚ 3 ਦਿਨ ਚੱਲੇ 'ਆਪ੍ਰੇਸ਼ਨ ਪ੍ਰਹਾਰ 2.0' ਦੀ ਅਗਵਾਈ ਆਈ.ਜੀ. ਬਲਜੋਤ ਸਿੰਘ ਰਾਠੋਰ ਅਤੇ ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਦੀ ਰਹਿਨੁਮਾਈ ਹੇਠ ਚਲਾਈ ਗਈ। ਆਈ.ਜੀ. ਬਲਜੋਤ ਸਿੰਘ ਰਾਠੌਰ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਉਲੰਪੀਅਨ ਜਨਾਬ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦਾ ਨੈੱਟਵਰਕ ਤੋੜਨ ਲਈ ਪੰਜਾਬ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ 'ਆਪ੍ਰੇਸ਼ਨ ਪ੍ਰਹਾਰ 2.0' ਦੇ ਤਹਿਤ ਜ਼ਿਲ੍ਹੇ ਭਰ ਵਿਚ ਵਿਸ਼ੇਸ਼ ਕਾਰਡਨ ਐਂਡ ਸਰਚ ਆਪ੍ਰੇਸ਼ਨ ਦੌਰਾਨ 90 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ 49 ਗ੍ਰਾਮ ਹੈਰੋਇਨ, 70 ਨਸ਼ੀਲੀਆਂ ਗੋਲੀਆਂ, ਇਕ ਮੋਟਰਸਾਈਕਲ, 50 ਬੋਤਲਾਂ ਠੇਕਾ ਸ਼ਰਾਬ ਦੇਸੀ, 2 ਹਜ਼ਾਰ ਰੁਪਏ ਚੋਰੀ ਦੇ ਬਰਾਮਦ ਕਰਵਾਏ ਗਏ ਹਨ ਅਤੇ ਇਕ ਭਗੌੜੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ