JALANDHAR WEATHER

ਟਰੈਕਟਰ ਟਰਾਲੀ ਦੇ ਪਿੱਛੇ ਸਕਾਰਪੀਓ ਗੱਡੀ ਵੱਜਣ ਨਾਲ 2 ਵਿਅਕਤੀਆਂ ਦੀ ਮੌਤ

ਨਵਾਂਸ਼ਹਿਰ, 11 ਫਰਵਰੀ (ਜਸਬੀਰ ਸਿੰਘ ਨੂਰਪੁਰ, ਨਰੇਸ਼ ਧੌਲ, ਕਲੇਰ ) - ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਕੰਗਣਾ ਪੁਲ (ਬਾਈਪਾਸ)ਕੋਲ ਸਕਾਰਪੀਓ ਕਾਰ ਅਤੇ ਟਰੈਕਟਰ ਟਰਾਲੀ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਸੰਜੀਵ ਕੁਮਾਰ ਥਾਣਾ ਸਿਟੀ ਬਲਾਚੌਰ ਨੇ ਦੱਸਿਆ ਕਿ ਟਰੈਕਟਰ ਟਰਾਲੀ ਰੋਪੜ ਸਾਇਡ ਵਲੋਂ ਸ਼ਟਰਿੰਗ ਦਾ ਸਾਮਾਨ ਲੈ ਕੇ ਨਵਾਂਸ਼ਹਿਰ ਵੱਲ ਜਾ ਰਹੀ ਸੀ। ਕਿ ਉਸ ਦੇ ਪਿਛਲੇ ਪਾਸੇ ਤੋਂ ਇਕ ਸਕਾਰਪੀਓ ਗੱਡੀ ਜਿਸ ਦਾ ਨੰਬਰ ਪੀ. ਬੀ. 30 ਬੀ. 0070 ਜਿਸ ਨੇ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰੀ। ਜਿਸ ਨਾਲ ਟਰੈਕਟਰ ਦੇ ਮਡਗਾਰਡਾਂ 'ਤੇ ਬੈਠੇ ਦੋਵੇਂ ਵਿਆਕਤੀ ਸੜਕ 'ਤੇ ਡਿੱਗ ਪਏ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ । ਇਨ੍ਹਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਬਲਾਚੌਰ ਵਿਖੇ ਭੇਜਿਆਂ ਗਿਆ।ਜਿੱਥੇ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਐਲਾਨ ਦਿੱਤਾ। ਹਾਦਸੇ ਉਪਰੰਤ ਸਕਾਰਪੀਓ ਚਾਲਕ ਅਤੇ ਹੋਰ ਸਵਾਰ ਵਿਅਕਤੀ ਜਿਨ੍ਹਾਂ ਨੇ ਨਾਲ ਵੱਡੇ-ਵੱਡੇ ਸ਼ਿਕਾਰੀ ਕੁੱਤੇ ਵੀ ਸਨ , ਮੌਕੇ ਤੋਂ ਫਰਾਰ ਹੋ ਗਏ। ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਨਾਂਅ ਗੋਲੂ ਉਮਰ (35) ਸਾਲ ਅਤੇ ਬੰਟੀ ਉਮਰ (35) ਹੈ । ਏ. ਐਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਅਤੇ ਸਕਾਰਪੀਓ ਗੱਡੀ ਕਬਜ਼ੇ ਵਿਚ ਲੈ ਲਈ ਹੈ। ਜਿਨ੍ਹਾਂ ਬੰਦਿਆਂ ਦੀ ਹਾਦਸੇ ਵਿਚ ਮੌਤ ਹੋ ਚੁੱਕੀ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਲਾਚੌਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ