ਸ਼ੰਭੂ ਥਾਣੇ ਨੂੰ ਆਈ.ਡੀ. ਨਾਲ ਉਡਾਉਣ ਵਾਲੀ ਵੀਡੀਓ ਹਿੰਦੀ ਵਿਚ ਬਿਲਕੁਲ ਨਕਲੀ- ਡੀ.ਐਸ.ਪੀ.
ਰਾਜਪੁਰਾ , 11 ਫਰਵਰੀ - ਰਾਜਪੁਰਾ ਸ਼ੰਭੂ ਥਾਣੇ ਨੂੰ ਆਈ.ਡੀ. ਨਾਲ ਉਡਾਉਣ ਵਾਲੀ ਵੀਡੀਓ ਹਿੰਦੀ ਵਿਚ ਬਿਲਕੁਲ ਨਕਲੀ ਹੈ। ਇਸ ਦੀ ਜਾਣਕਾਰੀ ਹਰਮਨਪ੍ਰੀਤ ਸਿੰਘ ਚੀਮਾ ਡੀ.ਐਸ.ਪੀ. ਘਨੌਰ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਹੈ। ਸਾਰੇ ਥਾਣੇ ਨੂੰ ਚੈੱਕ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਸਭ ਕੁਝ ਸ਼ਾਂਤੀਪੂਰਨ ਹੈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਡੀ.ਐਸ.ਪੀ. ਅਨੁਸਾਰ ਇਹ ਪੋਸਟ ਲੋਕਾਂ ਨੂੰ ਭੜਕਾਉਣ ਅਤੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਪਾਈ ਗਈ ਹੈ। ਅਸੀਂ ਪੂਰੀ ਜਾਂਚ ਕਰ ਲਈ ਹੈ, ਇਹ ਖ਼ਬਰ ਬਿਲਕੁਲ ਝੂਠੀ ਹੈ। ਲੋਕ ਅਫ਼ਵਾਹਾਂ 'ਤੇ ਧਿਆਨ ਨਾ ਦੇਣ।
;
;
;
;
;
;
;
;