JALANDHAR WEATHER

ਰਾਹੁਲ ਗਾਂਧੀ ਨੇ ਜੋ ਪ੍ਰਧਾਨ ਮੰਤਰੀ ’ਤੇ ਲਗਾਇਆ ਦੋਸ਼ ਉਸ ਨੂੰ ਕਰੇ ਸਾਬਿਤ- ਕਿਰਨ ਰਿਜਿਜੂ

ਨਵੀਂ ਦਿੱਲੀ, 11 ਫਰਵਰੀ - ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਬਜਟ ਸੈਸ਼ਨ ਦੌਰਾਨ ਭਾਸ਼ਨ ਦਿੱਤਾ। ਉਨ੍ਹਾਂ ਨੇ ਐਪਸਟਾਈਨ ਫਾਈਲਾਂ ਅਤੇ ਅਮਰੀਕਾ ਵਿਚ ਅਡਾਨੀ ਵਿਰੁੱਧ ਚੱਲ ਰਹੇ ਕੇਸ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਅਡਾਨੀ ਵਿਰੁੱਧ ਕੇਸ ਅਸਲ ਵਿਚ ਮੋਦੀ ਵਿਰੁੱਧ ਹੈ। ਇਹ ਭਾਜਪਾ ਦੇ ਵਿੱਤੀ ਢਾਂਚੇ ਨੂੰ ਢਾਹ ਦੇਵੇਗਾ।

ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਤੁਰੰਤ ਰਾਹੁਲ ਨੂੰ ਰੋਕਿਆ। ਉਨ੍ਹਾਂ ਕਿਹਾ ਕਿ ਤੁਸੀਂ ਜੋ ਕਿਹਾ ਹੈ ਉਸ ਨੂੰ ਸਾਬਤ ਕਰੋ, ਨਹੀਂ ਤਾਂ ਤੁਹਾਡਾ ਬਿਆਨ ਸਦਨ ਵਿਚ ਦਰਜ ਨਹੀਂ ਕੀਤਾ ਜਾਣਾ ਚਾਹੀਦਾ।

ਕਾਂਗਰਸ ਨੇਤਾ ਨੇ ਜਵਾਬ ਦਿੱਤਾ ਕਿ ਮੈਂ ਹੁਣੇ ਇਹ ਸਾਬਤ ਕਰਾਂਗਾ। ਮੈਂ ਤੁਰੰਤ ਸਾਰੇ ਸਬੂਤ ਦਵਾਂਗਾ। ਹਾਲਾਂਕਿ ਸਪੀਕਰ ਨੇ ਰਾਹੁਲ ਨੂੰ ਰੋਕਿਆ। ਉਨ੍ਹਾਂ ਕਿਹਾ ਕਿ ਮੈਂ ਸਬੂਤ ਨਹੀਂ ਮੰਗੇ ਹਨ। ਤੁਸੀਂ ਬੋਲਦੇ ਰਹੋ। ਬਾਅਦ ਵਿਚ ਸਾਬਤ ਕਰੋ।

ਰਾਹੁਲ ਨੇ ਅਮਰੀਕਾ ਨਾਲ ਵਪਾਰ ਸੌਦੇ, ਐਪਸਟਾਈਨ ਫਾਈਲਾਂ ਦੇ ਖੁਲਾਸਿਆਂ ਅਤੇ ਬਜਟ ਬਾਰੇ ਵੀ ਸਰਕਾਰ ਦੀ ਆਲੋਚਨਾ ਕੀਤੀ। ਰਾਹੁਲ ਨੇ ਕਿਹਾ ਕਿ ਤੁਸੀਂ (ਕੇਂਦਰ ਸਰਕਾਰ) ਭਾਰਤ ਨੂੰ ਵੇਚ ਦਿੱਤਾ ਹੈ। ਤੁਸੀਂ ਸਾਡੀ ਮਾਂ, ਭਾਰਤ ਮਾਤਾ ਨੂੰ ਵੇਚ ਦਿੱਤਾ ਹੈ। ਕੀ ਤੁਹਾਨੂੰ ਭਾਰਤ ਮਾਤਾ ਨੂੰ ਵੇਚਣ 'ਤੇ ਸ਼ਰਮ ਨਹੀਂ ਆਉਂਦੀ?

ਇਸ ਦੌਰਾਨ ਕਿਰਨ ਰਿਜੀਜੂ ਨੇ ਕਿਹਾ ਕਿ ਅਸੀਂ ਸੰਸਦ ਵਿਚ ਰਾਹੁਲ ਗਾਂਧੀ ਵਿਰੁੱਧ ਵਿਸ਼ੇਸ਼ ਅਧਿਕਾਰ ਨੋਟਿਸ ਦਾਇਰ ਕਰਾਂਗੇ। ਰਾਹੁਲ ਗਾਂਧੀ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਰਿਜੀਜੂ ਨੇ ਕਿਹਾ ਕਿ ਰਾਹੁਲ ਨੂੰ ਸ਼ਾਮ 5 ਵਜੇ ਵਿੱਤ ਮੰਤਰੀ ਦਾ ਜਵਾਬ ਜ਼ਰੂਰ ਸੁਣਨਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ