ਬਿਆਸ ਪੁਲ 'ਤੇ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ
ਬਾਬਾ ਬਕਾਲਾ ਸਾਹਿਬ, (ਅੰਮ੍ਰਿਤਸਰ), 11 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇਥੇ ਜੀ.ਟੀ. ਰੋਡ, ਬਿਆਸ ਫਲ਼ਾਈਓਵਰ ਪੁਲ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਬਲੈਰੋ ਮਹਿੰਦਰਾ ਪਿੱਕਅੱਪ ਦੀ ਇਕ ਕਾਰ ਨਾਲ ਹੋਈ ਟੱਕਰ ਦੌਰਾਨ ਕਾਰ ਚਾਲਕ ਸਤਨਾਮ ਸਿੰਘ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਪਰਿਵਾਰ ਜਗਰਾਉਂ ਤੋਂ ਬਟਾਲਾ ਵੱਲ ਨੂੰ ਜਾ ਰਿਹਾ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਤਿੰਨ ਜ਼ਖਮੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮੁਢਲੀ ਸਹਾਇਤਾ ਉਪਰੰਤ ਉਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਰੈਫਰ ਕਰਵਾਇਆ ਗਿਆ ਹੈ। ਮ੍ਰਿਤਕ ਡਰਾਈਵਰ ਨੂੰ ਵੱਡੀ ਮੁਸ਼ਕੱਤ ਤੋਂ ਬਾਅਦ ਕਾਰ ਵਿਚੋਂ ਕੱਢਿਆ ਗਿਆ । ਥਾਣਾ ਮੁਖੀ ਬਿਆਸ ਗੁਰਵਿੰਦਰ ਸਿੰਘ ਨੇ ਮੌਕੇ ’ਤੇ ਪੁਲਿਸ ਪਾਰਟੀ ਨਾਲ ਪੁੱਜੇ ਅਤੇ ਦੋਵਾਂ ਗੱਡੀਆਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਕੀਤੀ ਹੈ।
;
;
;
;
;
;
;
;
;