JALANDHAR WEATHER

ਬੰਗਲਾਦੇਸ਼: ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ

ਢਾਕਾ, 17 ਫਰਵਰੀ - ਬੰਗਲਾਦੇਸ਼ ਦੀ 13ਵੀਂ ਰਾਸ਼ਟਰੀ ਸੰਸਦ ਦੇ ਨਵੇਂ ਚੁਣੇ ਗਏ ਮੈਂਬਰਾਂ ਨੇ ਅੱਜ ਰਾਸ਼ਟਰੀ ਸੰਸਦ ਦੇ ਦੱਖਣੀ ਪਲਾਜ਼ਾ ਵਿਖੇ ਸਹੁੰ ਚੁੱਕੀ। ਮੁੱਖ ਚੋਣ ਕਮਿਸ਼ਨਰ ਏ.ਐਮ.ਐਮ. ਨਾਸਿਰ ਉਦੀਨ ਨੇ ਸੰਸਦ ਮੈਂਬਰਾਂ ਨੂੰ ਸਵੇਰੇ ਲਗਭਗ 10:42 ਵਜੇ (ਸਥਾਨਕ ਸਮੇਂ) ਸਹੁੰ ਚੁਕਾਈ। ਜਾਣਕਾਰੀ ਅਨੁਸਾਰ ਸਹੁੰ ਚੁੱਕ ਸਮਾਗਮ ਸਖ਼ਤ ਸੁਰੱਖਿਆ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿਚ 1,000 ਤੋਂ ਵੱਧ ਸਥਾਨਕ ਅਤੇ ਵਿਦੇਸ਼ੀ ਮਹਿਮਾਨ ਸ਼ਾਮਿਲ ਹੋਏ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੁਰਾਨ ਪੜ੍ਹੀ ਗਈ।

ਮੁੱਖ ਸਮਾਗਮ ਸ਼ਾਮ 4 ਵਜੇ ਸ਼ੁਰੂ ਹੋਵੇਗਾ। ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀਨ ਚੁਣੇ ਗਏ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਅਤੇ ਉਨ੍ਹਾਂ ਦੇ ਸ਼ੁਰੂਆਤੀ ਮੰਤਰੀ ਮੰਡਲ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਸਹੁੰ ਚੁੱਕ ਸਮਾਗਮ ਲਈ 13 ਦੇਸ਼ਾਂ ਨੂੰ ਅਧਿਕਾਰਤ ਸੱਦਾ ਪੱਤਰ ਭੇਜੇ ਗਏ ਹਨ, ਜਿਨ੍ਹਾਂ ਵਿਚ ਭਾਰਤ, ਚੀਨ ਅਤੇ ਪਾਕਿਸਤਾਨ ਵਰਗੇ ਪ੍ਰਮੁੱਖ ਨਾਮ ਸ਼ਾਮਿਲ ਹਨ। ਲੋਕ ਸਭਾ ਸਪੀਕਰ ਓਮ ਬਿਰਲਾ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ ਤੇ ਉਨ੍ਹਾਂ ਦੇ ਨਾਲ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਮੌਜੂਦ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ