ਪ੍ਰਧਾਨ ਮੰਤਰੀ ਮੋਦੀ ’ਚ ਵੱਧ ਰਿਹੈ ਦੇਸ਼ ਦਾ ਵਿਸ਼ਵਾਸ- ਮੁੱਖ ਮੰਤਰੀ ਹਰਿਆਣਾ
ਚੰਡੀਗੜ੍ਹ, 17 ਫਰਵਰੀ -ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਦਾ ਅਗਲਾ ਬਜਟ ਸੈਸ਼ਨ 20 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਹ ਬਜਟ ਸੈਸ਼ਨ ਸੂਬੇ ਦੇ ਵਿਕਾਸ, ਲੋਕ ਭਲਾਈ ਤਰਜੀਹਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਲਈ ਇਕ ਮਜ਼ਬੂਤ ਨੀਂਹ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਾਡੀ ਸਰਕਾਰ ਨੇ ਕੰਮ ਸੰਭਾਲਿਆ, ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿਚ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਹ ਸਿਰਫ਼ ਗੱਲਾਂ ਨਹੀਂ ਸਨ। ਸਾਡਾ ਚੋਣ ਮਨੋਰਥ ਪੱਤਰ ਸਾਡੇ ਲਈ ਗੀਤਾ ਵਾਂਗ ਹੈ। ਪੂਰਾ ਦੇਸ਼ ਜਾਣਦਾ ਹੈ ਕਿ ਭਾਜਪਾ ਸਰਕਾਰਾਂ ਵਿਚ ਬੋਲਣ ਅਤੇ ਕਰਨ ਵਿਚ ਕੋਈ ਅੰਤਰ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਵਿਚ ਵਿਸ਼ਵਾਸ ਵਧ ਰਿਹਾ ਹੈ। ਸਾਡੀ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਦੇ ਵਾਅਦੇ ਪੂਰੇ ਕਰਨ ਲਈ ਵੀ ਸਖ਼ਤ ਮਿਹਨਤ ਕਰ ਰਹੀ ਹੈ। 19 ਦਸੰਬਰ 2024 ਨੂੰ ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿਚ 217 ਵਾਅਦਿਆਂ ਦਾ ਜ਼ਿਕਰ ਕੀਤਾ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਅਜਿਹੇ 60 ਵਾਅਦੇ ਪੂਰੇ ਕੀਤੇ ਹਨ। ਅਸੀਂ ਅਜਿਹੇ 120 ਹੋਰ ਵਾਅਦਿਆਂ 'ਤੇ ਤੇਜ਼ ਰਫ਼ਤਾਰ ਨਾਲ ਕੰਮ ਕਰ ਰਹੇ ਹਾਂ।
;
;
;
;
;
;
;