ਸੁਖਬੀਰ ਸਿੰਘ ਬਾਦਲ ਵਲੋਂ ਕੈਨੇਡੀਅਨ ਵਫ਼ਦ ਦੀ ਮੇਜ਼ਬਾਨੀ
ਅੰਮ੍ਰਿਤਸਰ, 17 ਫਰਵਰੀ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਨੇਡੀਅਨ ਵਫ਼ਦ ਦੀ ਅਗਵਾਈ ਕੀਤੀ। ਉਨ੍ਹਾਂ ਇਸ ਸੰਬੰਧੀ ਟਵੀਟ ਕਰ ਕਿਹਾ ਕਿ ਅੱਜ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸੰਸਦ ਮੈਂਬਰ ਸ. ਜਸਰਾਜ ਸਿੰਘ ਹਲਲਾਂ ਅਤੇ ਸ. ਅਮਨਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਾਲੇ ਕੈਨੇਡੀਅਨ ਵਫ਼ਦ ਦੀ ਮੇਜ਼ਬਾਨੀ ਕਰਕੇ ਖੁਸ਼ੀ ਹੋਈ। ਸ. ਦਵਿੰਦਰ ਸਿੰਘ ਗਿੱਲ ਨਾਲ ਫ਼ੋਨ 'ਤੇ ਵੀ ਗੱਲ ਕੀਤੀ, ਕਿਉਂਕਿ ਉਹ ਸਿਹਤ ਸਮੱਸਿਆਵਾਂ ਕਾਰਨ ਸ਼ਾਮਿਲ ਨਹੀਂ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੰਥ, ਪੰਜਾਬ ਅਤੇ ਪੰਜਾਬੀਅਤ ਬਾਰੇ ਇਕ ਸੱਚਮੁੱਚ ਪ੍ਰੇਰਨਾਦਾਇਕ ਗੱਲਬਾਤ - ਸਮੁੰਦਰਾਂ ਤੋਂ ਪਾਰ ਦਿਲਾਂ ਨੂੰ ਜੋੜਨ ਵਾਲੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਪੰਜਾਬੀ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਪੰਜਾਬੀਅਤ ਦੀ ਕੋਈ ਸਰਹੱਦ ਨਹੀਂ ਹੁੰਦੀ ਤੇ ਸਾਡੇ ਬੰਧਨ ਸਦੀਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਦੁਨੀਆ ਭਰ ਵਿਚ ਪੰਜਾਬੀਆਂ ਨੂੰ ਨਾਮਵਰ ਅਹੁਦਿਆਂ 'ਤੇ ਬਿਰਾਜਮਾਨ ਦੇਖ ਕੇ ਬਹੁਤ ਖੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਪੰਜਾਬੀਅਤ ਜ਼ਿੰਦਾਬਾਦ!
;
;
;
;
;
;
;