JALANDHAR WEATHER

ਸਚਿਨ ਤੇਂਦੁਲਕਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਪੁੱਤਰ ਅਰਜੁਨ ਦੇ ਵਿਆਹ ਸਮਾਰੋਹ ਲਈ ਦਿੱਤਾ ਸੱਦਾ

ਮੁੰਬਈ (ਮਹਾਰਾਸ਼ਟਰ), 19 ਫਰਵਰੀ (ਏਐਨਆਈ): ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਉਨ੍ਹਾਂ ਦੇ ਸਰਕਾਰੀ ਨਿਵਾਸ, ਨੰਦਨਵਨ, ਮੁੰਬਈ ਵਿਖੇ ਮਿਲੇ ਅਤੇ ਉਨ੍ਹਾਂ ਦੇ ਪੁੱਤਰ ਅਰਜੁਨ ਤੇਂਦੁਲਕਰ ਦੇ ਵਿਆਹ ਸਮਾਰੋਹ ਲਈ ਸੱਦਾ ਦਿੱਤਾ। ਮੀਟਿੰਗ ਦੌਰਾਨ, ਉਪ ਮੁੱਖ ਮੰਤਰੀ ਅਤੇ ਤੇਂਦੁਲਕਰ ਨੇ ਆਪਣੀ ਪਤਨੀ ਅੰਜਲੀ ਤੇਂਦੁਲਕਰ ਦੇ ਨਾਲ, ਵੱਖ-ਵੱਖ ਮਾਮਲਿਆਂ 'ਤੇ ਵੀ ਚਰਚਾ ਕੀਤੀ, ਜਿਸ ਵਿਚ ਮੁੱਖ ਤੌਰ 'ਤੇ ਖੇਡਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ।

ਬੁੱਧਵਾਰ ਨੂੰ, ਤੇਂਦੁਲਕਰ ਅੰਜਲੀ ਤੇਂਦੁਲਕਰ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਮਿਲੇ ਤੇ ਆਪਣੇ ਪੁੱਤਰ ਅਰਜੁਨ ਦੇ ਸਾਨੀਆ ਚੰਡੋਕ ਨਾਲ ਵਿਆਹ ਦਾ ਸੱਦਾ ਦਿੱਤਾ । ਸਚਿਨ ਤੇਂਦੁਲਕਰ ਨੇ ਅਰਜੁਨ ਤੇਂਦੁਲਕਰ ਅਤੇ ਸਾਨੀਆ ਚੰਡੋਕ ਦੇ ਵਿਆਹ ਸਮਾਰੋਹ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੀ ਸੱਦਾ ਦਿੱਤਾ ਹੈ।ਅਰਜੁਨ ਅਤੇ ਸਾਨੀਆ ਦੀ ਮੰਗਣੀ ਪਿਛਲੇ ਸਾਲ ਅਗਸਤ ਵਿਚ ਹੋਈ ਸੀ। 26 ਸਾਲਾ ਅਰਜੁਨ, ਮੁੰਬਈ ਇੰਡੀਅਨਜ਼ ਲਈ 5 ਇੰਡੀਅਨ ਪ੍ਰੀਮੀਅਰ ਲੀਗ ਮੈਚਾਂ ਵਿਚ ਖੇਡ ਚੁੱਕਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ