JALANDHAR WEATHER

ਕਾਰ ਨੂੰ ਅੱਗ ਲੱਗਣ ਨਾਲ ਨੌਜਵਾਨ ਹੋਇਆ ਸੜ ਕੇ ਸੁਆਹ

ਜਗਰਾਉਂ ( ਲੁਧਿਆਣਾ ) , 19 ਫਰਵਰੀ( ਕੁਲਦੀਪ ਸਿੰਘ ਲੋਹਟ) - ਲੰਘੀ ਰਾਤ ਇਕ ਕਾਰ ਨੂੰ ਅੱਗ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਹ ਹਾਦਸਾ ਏਨਾਂ ਭਿਆਨਕ ਸੀ ਕਿ ਕਾਰ ਵਿਚ ਸਵਾਰ ਨੌਜਵਾਨ ਸੜ ਕੇ ਸੁਆਹ ਹੋ ਗਿਆ । ਮ੍ਰਿਤਕ ਦੀ ਪਛਾਣ 35 ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਚਕਰ ਵਜੋਂ ਹੋਈ। ਜਿਵੇਂ ਹੀ ਗੁਰਪ੍ਰੀਤ ਸਿੰਘ ਨਾਲ ਵਾਪਰੇ ਭਿਆਨਕ ਹਾਦਸੇ ਦੀ ਖ਼ਬਰ ਪਿੰਡ ਚਕਰ ਪਹੁੰਚੀ ਪੂਰੇ ਪਿੰਡ ਵਿਚ ਸੋਗ ਪਸਰ ਗਿਆ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਆਪਣੀ ਮਾਰੂਤੀ ਕਾਰ 'ਤੇ ਸਵਾਰ ਹੋ ਕੇ ਦੇਰ ਰਾਤ ਆਪਣੇ ਪਿੰਡ ਚਕਰ ਜਾ ਰਿਹਾ ਸੀ ਤਾਂ ਉਹ ਜਦੋਂ ਪਿੰਡ ਡੱਲਾ ਦੇ ਨਜ਼ਦੀਕ ਪੁੱਜਾ ਤਾਂ ਅਚਾਨਕ ਗੱਡੀ ਪਲਟ ਗਈ ਅਤੇ ਗੱਡੀ ਦੇ ਪਲਟਣ ਨਾਲ ਗੱਡੀ ਨੂੰ ਇਕਦਮ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਇਹ ਹਾਦਸਾ ਏਨਾਂ ਭਿਆਨਕ ਸੀ ਕਿ ਕਾਰ ਨੂੰ ਲੱਗੀ ਅੱਗ ਨੇ ਗੁਰਪ੍ਰੀਤ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਕਾਰ ਅੰਦਰ ਹੀ ਗੁਰਪ੍ਰੀਤ ਸਿੰਘ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਸਿਟੀ ਦੇ ਐਸ. ਐਚ. ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਤੜਕਸਾਰ ਜਦੋਂ ਉਨ੍ਹਾਂ ਘਟਨਾ ਸਥਾਨ ਦਾ ਦੌਰਾ ਕੀਤਾ ਤਾਂ ਕਾਰ ਦੋ-ਤਿੰਨ ਵਾਰ ਪਲਟੀ ਹੋਈ ਸੀ ਤੇ ਕਾਰ ਸਵਾਰ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਗੁਰਪ੍ਰੀਤ ਸਿੰਘ ਜਗਰਾਉਂ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ ।ਇੰਸਪੈਕਟਰ ਪਰਮਿੰਦਰ ਸਿੰਘ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ 'ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਉਨ੍ਹਾਂ ਦੱਸਿਆ ਕਿ ਘਟਨਾਂ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ਤਹਿਤ ਜਾਂਚ ਕੀਤੀ ਜਾ ਰਹੀ। ਮ੍ਰਿਤਕ ਆਪਣੇ ਪਿੱਛੇ 2 ਬੱਚੇ ਅਤੇ ਸਰਬਜੀਤ ਕੌਰ ਪਤਨੀ ਨੂੰ ਰੋਂਦੇ ਵਿਲਕਦੇ ਛੱਡ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ