ਕਿਲ੍ਹਾ ਰਾਏਪੁਰ ਦੀਆਂ ਖ਼ੇਡਾਂ ਦੇ ਸਮਾਪਨ ਸਮਾਗਮ ’ਚ ਸ਼ਾਮਿਲ ਹੋਏ ਮੁੱਖ ਮੰਤਰੀ ਮਾਨ
ਰਾਏਪੁਰ, (ਲੁਧਿਆਣਾ) 19 ਫਰਵਰੀ - ਅੱਜ ਲੁਧਿਆਣਾ ਦੇ ਮਸ਼ਹੂਰ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ 2026 ਦਾ ਆਖਰੀ ਅਤੇ ਸਭ ਤੋਂ ਦਿਲਚਸਪ ਦਿਨ ਹੈ। ਇਸ ਸਾਲ ਦਾ ਖੇਡ ਉਤਸ਼ਾਹ ਇਸ ਲਈ ਵੀ ਖਾਸ ਹੈ ਕਿਉਂਕਿ 12 ਸਾਲਾਂ ਦੀ ਉਡੀਕ ਤੋਂ ਬਾਅਦ, ਬੈਲਗੱਡੀਆਂ ਦੀ ਦੌੜ ਅੱਜ ਕਰਵਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਉਹ ਛੋਟੇ ਸਨ, ਤਾਂ ਸ਼ਾਮ 7:30 ਵਜੇ ਦੀਆਂ ਖ਼ਬਰਾਂ ਵਿਚ ਕਿਲਾ ਰਾਏਪੁਰ ਬਾਰੇ ਖ਼ਬਰਾਂ ਆਉਂਦੀਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸੱਤਾ ਵਿਚ ਆਏ ਅਤੇ ਬੈਲ ਗੱਡੀਆਂ ਦੀ ਦੌੜ ਸੰਬੰਧੀ ਇਕ ਕਾਨੂੰਨ ਬਣਾਇਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਖਰਾਬ ਸਿਹਤ ਦੇ ਬਾਵਜੂਦ, ਉਹ ਅੱਜ ਵੀ ਆਏ। ਉਨ੍ਹਾਂ ਕਿਹਾ ਬਲਦਾਂ ਦੀ ਜੋੜੀ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਹੋਈ ਹੈ। ਇਹ ਲੋਕ ਬਲਦਾਂ ਨੂੰ ਬੱਚਿਆਂ ਵਾਂਗ ਪਾਲਦੇ ਹਨ। ਮੈਂ ਅੱਜ ਰਾਜਨੀਤੀ 'ਤੇ ਚਰਚਾ ਨਹੀਂ ਕਰਨਾ ਚਾਹੁੰਦਾ। ਸਾਰੀਆਂ ਪਾਰਟੀਆਂ ਦੇ ਲੋਕ ਇੱਥੇ ਆਏ ਹਨ ਤੇ ਮੈਦਾਨ ਸਾਰਿਆਂ ਦੇ ਸਾਂਝੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਵਿਚ ਲੀਕੇਜ ਰੋਕੀ ਹੈ ਅਤੇ ਫੰਡ ਪੈਦਾ ਕੀਤੇ ਹਨ, ਜਿਸ ਕਾਰਨ ਪਿੰਡ ਵਿਕਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਇਲਾਜ ਲਈ ਕਲੀਨਿਕ ਜਾਵੇ, ਜੇਕਰ ਉੱਥੇ ਅਜਿਹਾ ਨਹੀਂ ਹੁੰਦਾ ਤਾਂ 10 ਲੱਖ ਰੁਪਏ ਦਾ ਕਾਰਡ ਬਣਾਓ। ਹੁਣ ਕੋਈ ਇਹ ਨਹੀਂ ਕਹੇਗਾ ਕਿ ਮੇਰੇ ਬਜ਼ੁਰਗ ਇਲਾਜ ਦੀ ਘਾਟ ਕਾਰਨ ਮਰ ਗਏ। ਅਸੀਂ ਅੰਤਰਰਾਸ਼ਟਰੀ ਪੱਧਰ ਦਾ ਬੁਨਿਆਦੀ ਢਾਂਚਾ ਬਣਾਵਾਂਗੇ। ਅਸੀਂ ਖੇਡਾਂ ਲਈ ਕੰਮ ਕਰ ਰਹੇ ਹਾਂ। ਅਸੀਂ ਪਹਿਲਾਂ ਖਿਡਾਰੀਆਂ ਨੂੰ ਸਰੋਤ ਪ੍ਰਦਾਨ ਕਰ ਰਹੇ ਹਾਂ। ਮੈਂ ਖੁਦ ਖੇਡ ਪ੍ਰੇਮੀ ਹਾਂ।
;
;
;
;
;
;
;
;