ਕਾਂਗਰਸ ਪਾਰਟੀ ਗੈਂਗਸਟਰਾਂ ਤੋਂ ਮੁਕਤ ਹੱਸਦਾ-ਵਸਦਾ ਪੰਜਾਬ ਸੂਬੇ ਦੇ ਲੋਕਾਂ ਨੂੰ ਦੇਵੇਗੀ - ਅਮਰਿੰਦਰ ਸਿੰਘ ਰਾਜਾ ਵੜਿੰਗ
ਮਲੇਰਕੋਟਲਾ, 20 ਫਰਵਰੀ (ਮੁਹੰਮਦ ਹਨੀਫ਼ ਥਿੰਦ)- ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਮਲੇਰਕੋਟਲਾ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਤਵਾਦ ਦੇ ਦਿਨਾਂ ਵਿਚ ਜਦੋਂ ਕੋਈ ਪਾਰਟੀ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਸੀ ਉਸ ਸਮੇਂ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਹੱਸਦਾ ਵਸਦਾ ਪੰਜਾਬ ਦਿੱਤਾ। ਭਾਵੇਂ ਉਨ੍ਹਾਂ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ ਅਤੇ ਕਈਆਂ ਨੇ ਜਾਨ ਵੀ ਗਵਾਈ। ਇਸੇ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਹੁਣ ਗੈਂਗਸਟਰਾਂ ਤੋਂ ਮੁਕਤ ਪੰਜਾਬ ਅਤੇ ਹੱਸਦਾ-ਵਸਦਾ ਪੰਜਾਬ ਸੂਬੇ ਦੇ ਲੋਕਾਂ ਨੂੰ ਦੇਵੇਗੀ । ਕਾਂਗਰਸ ਪਾਰਟੀ ਦੇ ਇਕ ਸਾਬਕਾ ਵਿਧਾਇਕ ਵਲੋਂ ਸਾਬਕਾ ਪੁਲਿਸ ਅਫਸਰ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਉੱਪਰ ਲਾਏ ਦੋਸ਼ਾਂ ਨੂੰ ਲੈ ਕੇ ਜਦੋਂ ਰਾਜਾ ਵੜਿੰਗ ਨੂੰ ਪੱਤਰਕਾਰਾਂ ਦੁਆਰਾ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਜ਼ਿਲ੍ਹਾ ਮਲੇਰਕੋਟਲਾ ਵਿਚ ਕਾਂਗਰਸ ਪਾਰਟੀ ਦੇ ਵਿਚ ਸਾਫ ਨਜ਼ਰ ਆ ਰਹੀ ਫੁੱਟ ਸੰਬੰਧੀ ਜਦੋਂ ਪੱਤਰਕਾਰਾਂ ਦੁਆਰਾ ਸਵਾਲ ਪੁੱਛਿਆ ਗਿਆ ਤਾਂ ਰਾਜਾ ਵੜਿੰਗ ਇਸ ਸਵਾਲ ਤੋਂ ਬਚਦੇ ਨਜ਼ਰ ਆਏ ਅਤੇ ਬਿਨਾਂ ਜਵਾਬ ਦਿੱਤੇ ਅੱਗੇ ਵੱਧ ਗਏ।
ਇਸ ਸੰਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੈਡਮ ਨਿਸ਼ਾਤ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ 'ਤੇ ਜੋ ਦੋਸ਼ ਲਗਾਏ ਗਏ ਹਨ ਜਿਸ ਸੰਬੰਧੀ ਉਨ੍ਹਾਂ ਦੇ ਪਿਤਾ ਨੇ ਉੱਚ ਪੱਧਰ 'ਤੇ ਪਾਰਟੀ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਹੈ ,ਜਿਨ੍ਹਾਂ ਨੇ ਸੰਬੰਧਿਤ ਵੀਡੀਓ ਕਲਿੱਪ ਮੰਗੇ ਹਨ ਅਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦੇ ਪਿਤਾ ਇਕ ਬਹਾਦਰ ਸਿਪਾਹੀ ਹਨ ਜੋ ਕਿ ਸਦਾ ਦੇਸ਼ ਦੇ ਲਈ ਲੜਦੇ ਰਹੇ ਹਨ ਅਤੇ ਉਹ ਹਮੇਸ਼ਾ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰਦੇ ਰਹੇ ਹਨ।
;
;
;
;
;
;
;
;