ਗਗਨਦੀਪ ਸਿੰਘ ਹੋਣਗੇ ਸੁਨਾਮ ਦੇ ਨਵੇਂ ਐਸ.ਡੀ.ਐਮ.
ਸੁਨਾਮ ਊਧਮ ਸਿੰਘ ਵਾਲਾ, 20 ਫਰਵਰੀ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਪੰਜਾਬ ਦੇ ਰਾਜਪਾਲ ਦੇ ਹੁਕਮਾ ਤਹਿਤ ਜਾਰੀ ਕੀਤੇ ਗਏ ਪੱਤਰ ਪਿੱਠ ਅੰਕਣ ਨੰਬਰ ਪੀ ਈ ਆਰ ਐਸ-ਆਈ ਏ ਐਸ ਓ/ਪੀ/ਟੀ/1/2026-3-ਐਸ/203 ਮਿਤੀ 20 ਫਰਵਰੀ 2026 ਅਨੁਸਾਰ ਰੀਜਨਲ ਟਰਾਂਸਪੋਰਟ ਅਫ਼ਸਰ ਮਾਨਸਾ/ਵਾਧੂ ਚਾਰਜ ਉਪ ਮੰਡਲ ਮੈਜਿਸਟ੍ਰੇਟ ਬੁਢਲਾਡਾ ਗਗਨਦੀਪ ਸਿੰਘ ਨੂੰ ਐਸ.ਡੀ.ਐਮ ਸੁਨਾਮ ਊਧਮ ਸਿੰਘ ਵਾਲਾ ਨਿਯੁਕਤ ਕੀਤਾ ਗਿਆ ਜਦੋਂ ਕਿ ਐਸ.ਡੀ.ਐਮ ਸੁਨਾਮ ਊਧਮ ਸਿੰਘ ਵਾਲਾ ਪ੍ਰਮੋਦ ਸਿੰਗਲਾ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਉਪ ਸਕੱਤਰ ਹੋਣਗੇ।
;
;
;
;
;
;
;
;