JALANDHAR WEATHER

ਖੱਡ ’ਚ ਡਿੱਗੀ ਸੀ.ਆਰ.ਪੀ.ਐਫ.ਦੀ ਗੱਡੀ

ਸ੍ਰੀਨਗਰ, 20 ਫਰਵਰੀ- ਅੱਜ ਸਵੇਰ ਸਮੇਂ ਸ੍ਰੀਨਗਰ ਦੇ ਡਗਪੋਰਾ ਖੇਤਰ ਵਿਚ ਇਕ ਸੜਕ ਹਾਦਸੇ ਦੌਰਾਨ ਸੀ.ਆਰ.ਪੀ.ਐਫ. ਦੇ ਸੱਤ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅਹਿਮਦ ਨਗਰ ਦੇ ਡਗਪੋਰਾ ਰੋਡ 'ਤੇ ਉਸ ਸਮੇਂ ਵਾਪਰਿਆ ਜਦੋਂ ਇਕ ਬੁਲੇਟ-ਪਰੂਫ ਬੰਕਰ ਵਾਹਨ ਦੇ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਵਾਹਨ ਸੜਕ ਤੋਂ ਤਿਲਕ ਗਿਆ ਅਤੇ ਖੱਡ ਵਿਚ ਡਿੱਗ ਗਈ।

ਉਨ੍ਹਾਂ ਕਿਹਾ ਕਿ ਜ਼ਖਮੀ ਕਰਮਚਾਰੀਆਂ ਨੂੰ ਇਲਾਜ ਲਈ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਐਸਕੇਆਈਐਮਐਸ), ਸੌਰਾ ਭੇਜਿਆ ਗਿਆ। ਜ਼ਖਮੀਆਂ ਦੀ ਪਛਾਣ ਨਗਿੰਦਰ ਸਿੰਘ (36), ਅਜੀਤ ਕੁਮਾਰ ਰਾਮ (36), ਰਾਜ ਕਿਸ਼ੋਰ ਰਾਏ (40), ਅਮਿਤ ਕੁਮਾਰ ਯਾਦਵ (38), ਰਾਜਧਨ ਰਾਮ (55), ਮਨਕਰ ਕੁਮਾਰ (40) ਅਤੇ ਨੀਰਜ ਕੁਮਾਰ (45) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀ ਕਰਮਚਾਰੀਆਂ ਦੀ ਹਾਲਤ ਸਥਿਰ ਦੱਸੀ ਗਈ ਹੈ ਅਤੇ ਉਨ੍ਹਾਂ ਨੂੰ ਕਈ ਸੱਟਾਂ ਲੱਗੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ